ਜੀਜੇਐੱਮ ਕੰਪਲੈਕਸਾਂ ‘ਤੇ ਛਾਪੇਮਾਰੀ, 400 ਹਥਿਆਰ ਮਿਲੇ, ਹਿੰਸਾ ਭੜਕੀ

ਏਜੰਸੀ
ਦਾਰਜੀਲਿੰਗ,
ਗੋਰਖਾ ਜਨਮੁਕਤੀ ਮੋਰਚਾ ਮੁਖੀ ਬਿਮਲ ਗੁਰੂੰਗ ਨਾਲ ਜੁੜੇ ਕੰਪਲੈਕਸਾਂ ‘ਤੇ ਅੱਜ ਛਾਪੇਮਾਰੀ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਤੇ ਦੰਗਾ ਰੋਕੂ ਪੁਲਿਸ ਨੇ ਇੱਕ-ਦੂਜੇ ‘ਤੇ ਪਥਰਾਅ ਕੀਤਾ ਤੇ ਇੱਕ ਕਾਰ ਨੂੰ ਅੱਗ ਲਾ ਦਿੱਤੀ ਗਈ ਗੁਰੂੰਗ ਦਾ ਵੱਖਵਾਦੀ ਅੰਦੋਲਨ ਬੇਹੱਦ ਹਿੰਸਕ ਰਿਹਾ ਹੈ ਪੱਛਮੀ ਬੰਗਾਲ ‘ਚ ਦਾਰਜੀਲਿੰਗ ਪਹਾੜੀਆਂ ਨੂੰ ਮਿਲਾ ਕੇ ਪ੍ਰਿਥਕ ਗੋਰਖਾਲੈਂਡ ਦੇ ਗਠਨ ਦੀ ਜੀਜੇਐੱਮ ਦੀ ਮੰਗ ਤੇਜ਼ੀ ਨਾਲ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਸਿਆਸੀ ਸੰਕਟ ਦਾ ਰੂਪ ਲੈ ਰਹੀ ਹੈ ਇਸ ਸੰਕਟ ਨਾਲ ਸੈਰ-ਸਪਾਟਾ ਮੁਖ ਮੌਸਮ, ਗਰਮੀਆਂ ਦੌਰਾਨ ਇਸ ਵਪਾਰ ‘ਤੇ ਵੀ ਬਹੁਤ ਅਸਰ ਪੈਣ ਵਾਲਾ ਹੈ ਜੀਜੇਐੱਮ ਦੇ ਜਨਰਲ ਸਕੱਤਰ ਰੋਸ਼ਨ ਗਿਰੀ ਨੇ ਕਿਹਾ ਕਿ ਪਹਾੜੀ ‘ਚ ਮੌਜ਼ੂਦਾ ਹਲਾਤ ਸੂਬਾ ਸਰਕਾਰ ਦੇ ਪੈਦਾ
ਕੀਤੇ ਹੋਏ ਹਨ ਉਹ ਪੁਲਿਸ ਬਲ ਦੀ ਵਰਤੋਂ ਕਰਕੇ ਸਾਨੂੰ ਦਬਾਉਣਾ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੂੰ ਸਿਆਸੀ ਸਮੱਸਿਆਵਾਂ ਸੁਲਝਾਉਣੀ ਚਾਹੀਦੀ ਹੈ ਦਾਰਜੀਲਿੰਗ ਦੀ ਧੁੰਦ ਭਰੀ ਪਹਾੜੀ ਸੜਕਾਂ ‘ਤੇ ਨਿੰਮ ਫੌਜੀ ਬਲਾਂ ਦੇ ਨਾਲ ਮੌਜ਼ੂਦ ਜੀਜੇਐੱਮ ਦੇ ਕਾਰਜਕਰਤਾ ਦੂਰੋਂ ਹੀ ਪੱਥਰ ਵਰ੍ਹਾ ਰਹੇ ਹਨ