ਜੀਐੱਸਟੀ ਦੀ ਦਰ 20 ਫੀਸਦੀ ਤੋਂ ਘੱਟ ਚਾਹੁੰਦਾ ਹੈ ਉਦਯੋਗ ਜਗਤ

ਨਵੀਂ ਦਿੱਲੀ। ਦੇਸ ਦੇ ਉਦਯੋਗ ਜਗਤ ਦਾ ਵੱਡਾ ਹਿੱਸਾ ਵਸਤੂ ਤੇ ਸੇਵਾ ਕਰ (ਜੀਐੱਸਟੀ) ਦੀ ਮਾਨਕ ਦਰ 20 ਫੀਸਦੀ ਤੋਂ ਘੱਟ ਹੋਣ ਦੀ ਆਸ ਕਰਦਾ ਹੈ।
ਉਦਯੋਗ ਤੇ ਵਣਜ ਸੰਗਠਨ ਐਸੋਚੈਮ ਦੇ ਜੀਐੱਸਟੀ ਬਾਰੇ ਕੀਤੇ ਗਏ ਇੱਕ ਮੁਲਾਂਕਣ ‘ਚ ਇਹ ਗੱਲ ਕਹੀ ਗਈ ਹੈ। ਮੁਲਾਂਕਣ ਦੇ ਅਨੁਸਾਰ ਉਦਯੋਗ ਜਗਤ ਜੀਐੱਸਟੀ ਦੀ ਦਰ ਨੂੰ ਘਟਾਉਣ ਦੇ ਪੱਖ ‘ਚ ਹੈ।