ਜਿਗਿਸ਼ਾ ਘੋਸ਼ ਕਤਲਕਾਂਡ ‘ਚ ਦੋ ਨੂੰ ਫਾਂਸੀ, ਇੱਕ ਨੂੰ ਉਮਰਕੈਦ

ਨਵੀਂ ਦਿੱਲੀ। ਰਾਜਧਾਨੀ ਦੀ ਸਾਕੇਤ ਅਦਾਲਤ ਨੇ ਜਿਗਿਸ਼ਾ ਘੋਸ਼ ਕਤਲ ਕਾਂਡ ‘ਚ ਦੋ ਦੋਸ਼ੀਆਂ ਰਵੀ ਕਪੂਰ ਤੇ ਅਮਿਤ ਸ਼ੁਕਲਾ ਨੂੰ ਫਾਂਸੀ ਦੀ ਜਦੋਂ ਕਿ ਇੱਕ ਹੋਰ ਦੋਸ਼ੀ ਬਲਜੀਤ ਮਲਿਕ  ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਅੱਜ ਸੁਣਾਏ ਇਸ ਫ਼ੈਸਲੇ ‘ਚ ਇਸ ਕਤਲ ਕਾਂਡ ਨੂੰ ਦੁਰਲੱਭ ਤੋਂ ਦੁਰਲਭ ਕਰਾਰ ਦਿੱਤਾ ਹੈ। ਜਿਗਿਸ਼ਾ ਦਾ ਕਤਲ 18 ਮਾਰਚ 2009 ਨੂੰ ਕਰ ਦਿੱਤਾ ਗਿਆ ਸੀ।