ਨਵੀਂ ਦਿੱਲੀ। ਵਿਵਾਦਿਤ ਇਸਲਾਮਿਕ ਉਪਦੇਸ਼ਕ ਜਾਕਿਰ ਨਾਇਕ ਨੂੰ ਵਿਦੇਸ਼ ਨਾਲ 50 ਤੋਂ 60 ਕਰੋੜ ਦਰਮਿਆਨ ਰੁਪਏ ਮਿਲੇ, ਜਿਸ ਨਾਲ ਮੁੰਬਈ ਪੁਲਿਸ ਚੌਕੰਨੀ ਹੋ ਗਈ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਸਾਰੀ ਰਾਸ਼ੀ ਕਥਿਤ ਤੌਰ ‘ਤੇ ਜਾਕਿਰ ਦੀ ਪਤਨੀ, ਬੱਚਿਆਂ ਤੇ ਉਸ ਦੇ ਰਿਸ਼ਤੇਦਾਰਾਂ ਦੇ ਖਾਤਿਆਂ ‘ਚ ਜਮ੍ਹਾ ਕਰਵਾਈ ਗਈ ਹੈ।
ਇੱਕ ਅੰਗਰੇਜ਼ੀ ਅਖ਼ਬਾਰ ‘ਚ ਛਪੀ ਖ਼ਬਰ ਅਨੁਸਾਰ ਮੁੰਬਈ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਕਰਤਾ ਜਾਕਿਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਚਾਰ ਕੰਪਨੀਆਂ ਦੀ ਜਾਂਚ ਕਰ ਰਹੇ ਹਨ।