ਜਸਟਿਸ ਕਰਨਣ ਨੂੰ ਛੇ ਮਹੀਨਿਆਂ ਦੀ ਸਜ਼ਾ,ਤੁਰੰਤ ਜੇਲ੍ਹ ਭੇਜਣ ਦੇ ਆਦੇਸ਼

Supreme Court

ਏਜੰਸੀ ਨਵੀਂ ਦਿੱਲੀ,
ਸੁਪਰੀਮ ਕੋਰਟ ਨੇ ਅੱਜ ਅਦਾਲਤ ਦੀ ਉਲੰਘਣਾ ਮਾਮਲੇ ‘ਚ ਕਲਕੱਤਾ ਹਾਈਕੋਰਟ ਦੇ ਜੱਜ ਸੀ. ਐਸ. ਕਰਨਣ ਨੂੰ ਛੇ ਮਹੀਨਿਆਂ ਲਈ ਤੁਰੰਤ ਜੇਲ੍ਹ ਭੇਜਣ ਦਾ ਆਦੇਸ਼ ਦਿੱਤਾ ਮੁੱਖ ਜੱਜ ਜੇ. ਐਸ. ਖੇਹਰ ਦੀ ਅਗਵਾਈ ਵਾਲੀ 7 ਮੈਂਬਰੀ ਸੰਵਿਧਾਨ ਬੈਂਚ ਨੇ ਆਪਣੇ ਫੈਸਲੇ ‘ਚ ਕਿਹਾ ਕਿ ਸਾਰੇ ਮੈਂਬਰਾਂ ਦੀ ਇੱਕੋ ਰਾਇ ਇਹ ਹੈ ਕਿ ਜਸਟਿਸ ਕਰਨਣ ਨੇ ਅਦਾਲਤ ਦੀ ਉਲੰਘਣਾ ਕੀਤੀ ਹੈ
ਉਨ੍ਹਾਂ ਨੇ ਨਿਆਂਪਾਲਿਕਾ ਤੇ ਨਿਆਂ ਪ੍ਰਕਿਰਿਆ ਦੀਆਂ ਧੱਜੀਆਂ ਵੀ ਉਡਾਈਆਂ ਹਨ, ਇਸ ਲਈ ਅਦਾਲਤ ਜਸਟਿਸ ਕਰਨਣ ਨੂੰ ਛੇ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਉਂਦੀ ਹੈ ਸੰਵਿਧਾਨ ਬੈਂਚ ਨੇ ਕਿਹਾ ਕਿ ਉਸਦਾ ਇਹ
ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇ ਤੇ ਦੋਸ਼ੀ ਜੱਜ ਨੂੰ ਤੁਰੰਤ ਹਿਰਾਸਤ ‘ਚ ਲਿਆ ਜਾਵੇ ਇਹ ਪਹਿਲਾ ਮੌਕਾ ਹੋਵੇਗਾ ਕਿ ਹਾਈ ਕੋਰਟ ਦੇ ਮੌਜ਼ੂਦਾ ਜੱਜ ਨੂੰ ਅਦਾਲਤ ਦੀ ਉਲੰਘਣਾ ਦੇ ਦੋਸ਼ਾਂ ‘ਚ ਜੇਲ੍ਹ ਦੀ ਸਜ਼ਾ ਹੋਈ ਹੈ ਬੈਂਚ ਨੇ ਮੀਡੀਆ ਲਈ ਵੀ ਆਦੇਸ਼ ਜਾਰੀ ਕਰਕੇ ਕਿਹਾ ਕਿ ਉਹ ਜਸਟਿਸ ਕਰਨ ਦਾ ਬਿਆਨ ਨਾ ਚਲਾਏ ਨਾਲ ਹੀ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਦੇ ਪੁਲਿਸ ਜਨਰਲ ਡਾਇਰੈਕਟਰ ਨੂੰ ਜਸਟਿਸ ਕਰਨ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਦ ਦਾ ਆਦੇਸ਼ ਵੀ ਦਿੱਤਾ ਹੈ