ਜਲੰਧਰ ਨੇੜੇ ਵਾਪਰੇ ਹਾਦਸੇ ਵਿੱਚ ਪੰਜ ਮੌਤਾਂ, ਦੋ ਜ਼ਖਮੀ

ਸੱਚ ਕਹੂੰ ਨਿਊਜ਼
ਜਲੰਧਰ,
ਫਗਵਾੜਾ-ਹੁਸ਼ਿਆਰਪੁਰ ਰੋਡ ‘ਤੇ ਪੈਂਦੇ ਪਿੰਡ ਖੱਤੀ ਨੇੜੇ ਅੱਜ ਸਵੇਰੇ ਕਾਰ ਅਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿੱਚ ਪੰਜ ਜਣਿਆਂ ਦੀ ਮੌਤ ਦਾ ਦੁਖਦਾਈ ਸਮਾਚਾਰ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਟਰੱਕ ਨੂੰ ਉਸ ਵੇਲੇ ਹੀ ਅੱਗ ਲੱਗ ਗਈ, ਜਦੋਂਕਿ ਟਰੱਕ ਹੇਠ ਆਉਣ ਕਾਰਨ ਕਾਰ ਬੁਰੀ ਤਰ੍ਹਾਂ ਦਰੜੀ ਗਈ
ਜਾਣਕਾਰੀ ਅਨੁਸਾਰ ਗੱਡੀ ਵਿੱਚ ਦੋ ਔਰਤਾਂ ਤੇ ਤਿੰਨ ਬੱਚਿਆਂ ਸਮੇਤ ਕੁੱਲ ਸੱਤ ਜਣੇ ਸਵਾਰ ਸਨ ਦੱਸਿਆ ਜਾ ਰਿਹਾ ਹੈ ਕਿ ਕਾਰ ਤੇਜ ਰਫ਼ਤਾਰ ਨਾਲ ਆ ਰਹੀ ਸੀ ਅਤੇ ਸਾਹਮਣੇ ਤੋਂ ਆਉਂਦੇ ਟਰੱਕ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਦੋ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪੰਜ ਜਣੇ ਜ਼ਖ਼ਮੀ ਹੋ ਗਏ ਮੌਕੇ ‘ਤੇ ਪਹੁੰਚੀ ਪੁਲਿਸ ਤੇ ਲੋਕਾਂ ਦੀ ਮੱਦਦ  ਨਾਲ ਕਰੜੀ ਮੁਸ਼ੱਕਤ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਜ਼ਖ਼ਮੀਆਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਦੋ ਬੱਚਿਆਂ ਤੇ ਇੱਕ ਔਰਤ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ਮਾਮੂਲੀ ਜ਼ਖ਼ਮੀ ਹੋਏ ਇੱਕ ਬੱਚੇ ਦਾ ਇਲਾਜ ਚੱਲ ਰਿਹਾ ਹੈ, ਜਦੋਂਕਿ ਗੰਭੀਰ ਜ਼ਖ਼ਮੀ ਹੋਏ ਦੂਜੇ ਵਿਅਕਤੀ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ
ਮ੍ਰਿਤਕਾਂ ਦੀ ਪਛਾਣ ਵਿਕਾਸ (41), ਉਸ ਦੀ ਪਤਨੀ ਸ਼ਿਖਾ (37), ਸ਼ਿਖਾ ਦੀ ਭੈਣ ਰੀਨਾ (42), ਪੁੱਤਰ ਰਾਘਵ (10) ਤੇ ਮਾਨਵ (7) ਵਜੋਂ ਹੋਈ ਹੈ  ਹਾਦਸੇ ਕਾਰਨ ਦੋ ਪਰਿਵਾਰ ਉੱਜੜ ਗਏ ਹਨ ਬਚਣ ਵਾਲੇ ਰੀਨਾ ਦੇ ਪਤੀ ਸੁਰਿੰਦਰ ਕੁਮਾਰ (46) ਤੇ ਮਰਨ ਵਾਲੇ ਵਿਕਾਸ ਦੀ 8 ਸਾਲਾ ਧੀ ਸ਼ਿਵਾਕਾ ਹਨ