ਖੁਸ਼ਵੀਰ ਸਿੰਘ ਤੂਰ
ਪਟਿਆਲਾ,
ਨਸ਼ਾ ਤਸਕਰੀ ਮਾਮਲੇ ‘ਚ ਘਿਰੇ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਨੂੰ ਅੱਜ ਇੱਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ ਅਦਾਲਤ ਨੇ ਅਗਲੀ ਸੁਣਵਾਈ 2 ਜੂਨ ‘ਤੇ ਪਾ ਦਿੱਤੀ। ਜਗਦੀਸ਼ ਭੋਲਾ ਨੂੰ ਅੱਜ ਗੋਬਿੰਦਗੜ੍ਹ ਥਾਣਾ ਵਿਖੇ ਦਰਜ ਐੱਫਆਈਆਰ 69/15 ਦੇ ਮਾਮਲੇ ‘ਚ ਇੱਥੇ ਪੇਸ਼ ਕੀਤਾ ਗਿਆ। ਭੋਲਾ ਨੂੰ ਅੱਜ ਅਦਾਲਤ ‘ਚ ਪੇਸ਼ ਕਰਨ ਮੌਕੇ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਅਦਾਲਤੀ ਪ੍ਰਕਿਰਿਆ ਅੱਗੇ ਨਹੀਂ ਵਧੀ ਤੇ ਅਦਾਲਤ ਨੇ ਅਗਲੀ ਪੇਸ਼ੀ 2 ਜੂਨ ‘ਤੇ ਪਾ ਦਿੱਤੀ। ਦੱਸਣਯੋਗ ਹੈ ਕਿ ਉਕਤ ਮਾਮਲਾ ਪਹਿਲਾ ਫਤਹਿਗੜ੍ਹ ਸਾਹਿਬ ਦੀ ਅਦਾਲਤ ‘ਚ ਚਲਦਾ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਇਸ ਨੂੰ ਸੀਬੀਆਈ ਦੀ ਅਦਾਲਤ ‘ਚ ਤਬਦੀਲ ਕੀਤਾ ਗਿਆ ਸੀ।