ਚੈਂਪੀਅੰਸ ਟਰਾਫੀ : ਇਤਿਹਾਸਕ ਮੈਚ ‘ਚ ਟੀਮ ਇੰਡੀਆ ਸ੍ਰੀਲੰਕਾ ਹੱਥੋਂ ਹਾਰੀ

ਲੰਡਨ। ਆਈਸੀਸੀ ਚੈਂਪੀਅੰਸ ਟਰਾਫੀ 2017 ਦੇ ਗਰੁੱਪ ਬੀ ਦੇ ਮੈਚ ‘ਚ ਵੀਰਵਾਰ ਨੂੰ ਭਾਰਤ ਤੇ ਸ੍ਰੀਲੰਕਾ ਦਰਮਿਆਨ ਲੰਡਨ ਦੇ ਕੇਨਿੰਗਟਨ ਓਵਲ ਮੈਦਾਨ ‘ਤੇ ਅਹਿਮ ਮੁਕਾਬਲਾ ਖੇਡਿਆ ਗਿਆ। ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰਨ ਦੀਆਂ ਉਮੀਦਾਂ ਲਾਈ ਬੈਠੀ ਟੀਮ ਇੰਡੀਆ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਸ੍ਰੀ ਲੰਕਾ ਨੇ 322 ਦੌੜਾਂ ਦੇ ਵਿਸ਼ਾਲ ਟੀਚੇ ਨੂੰ ਤਿੰਨ ਵਿਕਟਾਂ ਗਵਾ ਕੇ ਹੀ ਹਾਸਲ ਕਰ ਲਿਆ। ਟੀਮ ਇੰਡੀਆ ਨੂੰ ਹੁਣ ਦੱਖਣੀ ਅਫਰੀਕਾ ਦੇ ਖਿਲਾਫ ਐਤਵਾਰ 11 ਜੂਨ ਨੂੰ ਦੁਪਹਿਰੇ 3 ਵਜੇ ਹੋਣ ਵਾਲੇ ਆਪਣੇ ਆਖ਼ਰੀ ਲੀਗ ਮੈਚ ਨੂੰ ਹਰ ਹਾਲ ‘ਚ ਜਿੱਤਣਾ ਹੋਵੇਗਾ ਵਨ ਡੇ ਦੇ ਇਤਿਹਾਸ ਦੇ ਲਿਹਾਜ ਨਾਲ ਵੀ ਇਹ ਮੈਚ ਖਾਸ ਸੀ। ਭਾਰਤ-ਸ੍ਰੀ ਲੰਕਾ ਦਰਮਿਆਨ ਇਹ 150ਵਾਂ ਮੈਚ ਰਿਹਾ।