ਚੂਹੇ ਨੇ ਕੁਤਰੀਆਂ ਨਵ ਜਨਮੇ ਬੱਚੇ ਦੀਆਂ ਉਂਗਲੀਆਂ

ਏਜੰਸੀ
ਜੈਪੁਰ,
ਰਾਜਸਥਾਨ ਦੇ ਆਦਿਵਾਸੀ ਬਾਹੁਲ ਬਾਂਸਵਾਡਾ ਸ਼ਹਿਰ ਦੇ ਸਰਕਾਰੀ ਹਸਪਤਾਲ ‘ਚ  ਦਾਖਲ ਤਿੰਨ ਦਿਨ ਦੇ ਨਵ ਜਨਮੇ ਬੱਚੇ ਦੀਆਂ ਉਂਗਲੀਆਂ ਚੂਹੇ ਦੁਆਰਾ ਕੁਤਰਨ ਦੀ ਘਟਨਾ ਸਾਹਮਣੇ ਆਈ ਹੈ ਘਟਨਾ ਦੇ ਵਿਰੋਧ ‘ਚ ਨਵਜਾਤ ਦੇ ਪਰਿਵਾਰਕ ਮੈਂਬਰਾਂ ਨੇ ਸੋਮਵਾਰ ਰਾਤ ਹਸਪਤਾਲ ‘ਚ ਹੰਗਾਮਾ ਕਰ ਦਿੱਤਾ ਤੇ ਘਟਨਾ ਦੇ ਕਸੂਰਵਾਰ ਕਰਮਚਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਪਰਿਵਾਰਕ ਮੈਂਬਰਾਂ ਨੇ ਹੰਗਾਮੇ ਤੋਂ ਲਗਭਗ ਦੋ ਘੰਟੇ ਬਾਅਦ ਹਸਪਤਾਲ ਦੇ ਸਟਾਫ਼ ਨੇ ਨਵ ਜਨਮੇ ਬੱਚੇ ਦਾ ਇਲਾਜ ਸ਼ੁਰੂ ਕੀਤਾ ਪੀਐੱਮਓ ਵਿੱਕੀ ਜੈਨ ਨੇ ਦੱਸਿਆ ਕਿ ਸਰਕਾਰੀ ਮਹਾਤਮਾ ਗਾਂਧੀ ਹਸਪਤਾਲ ‘ਚ ਤਿੰਨ ਦਿਨਾਂ ਦੇ ਇੱਕ ਨਵ ਜਨਮੇ ਬੱਚੇ ਦੀਆਂ ਤਿੰਨ ਉਂਗਲੀਆਂ ਚੂਹੇ ਨੇ ਕੁਤਰ ਦਿੱਤੀਆਂ ਹਨ