ਚਲਦੀ ਟ੍ਰੇਨ ‘ਚੋਂ 5 ਕਰੋੜ ਦੇ ਸਰਕਾਰੀ ਖਜ਼ਾਨੇ ਦੀ ਲੁੱਟ

ਤਾਮਿਲਨਾਡੂ।  ਫ਼ਿਲਮ ਅੰਦਾਜ਼ ‘ਚ ਲੁਟੇਰਿਆਂ ਨੇ ਚਲਦੀ ਰੇਲ ਗੱਡੀਆਂ ‘ਚੋਂ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ। ਚੋਰਾਂ ਨੇ 5 ਕਰੋੜ 78 ਲੱਖ ਦੀ ਰਾਸ਼ੀ ‘ਤੇ ਹੱਥ ਸਾਫ਼ ਕਰ ਦਿੱਤਾ। ਇਹ ਪੈਸੇ ਵੱਖ-ਵੱਖ ਬੈਕਾਂ ‘ਚ ਜਮ੍ਹਾ ਕਰਵਾਉਣ ਲਈ ਜਾ ਰਹੇ ਸਨ।
ਇੱਥੇ ਇਹ ਹੈਰਾਨ ਕਰਨ ਵਾਲਾ ਤੱਥ ਹੈ ਕਿ ਜਦੋਂ ਹਥਿਆਰਾਂ ਨਾਲ ਲੈਸ ਪੁਲਿਸ ਫੋਰਸ ਇੱਕ ਅਸਿਸਟੈਂਟ ਕਮਾਂਡੈਂਟ ਦੀ ਅਗਵਾਈ ‘ਚ ਨਾਲ ਵਾਲੇ ਕੰਪਾਰਟਮੈਂਟ ‘ਚ ਰਹਿ ਕੇ ਇਸ ਦੀ ਸੁਰੱਖਿਆ ਕਰ ਰਿਹਾ ਸੀ ਉਦੋਂ ਚੋਰਾਂ ਨੇ ਬੋਗੀ ਨੂੰ ਕੱਟ ਕੇ ਇਸ ਲੁੱਟ ਨੂੰ ਅੰਜ਼ਾਮ ਦਿੱਤਾ। 2 ਫੁੱਟ ਤੋਂ ਡੇਢ ਡੁੱਟ ਦੇ ਇਸ ਮੋਰੇ ਰਾਹੀਂ ਹੀ ਚੋਰ ਇੱਥੇ ਪੁੱਜੇ।
ਪੁਲਿਸ ਅਨੁਸਾਰ 19 ਬੋਗੀਆਂ ਵਾਲੇ ਇਸ ਰੇਲ ਗੱਡੀ ‘ਚ 3 ਕੋਚ ਪਾਰਸਲ ਵੈਨ ਸਨ। ਇਹ ਰੇਲ ਗੱਡੀ ਸੋਮਵਾਰ ਨੂੰ ਰਾਤ 9 ਵਜੇ ਸਲੇਮ ਤੋਂ ਚੱਲੀ ਸੀ ਤੇ ਚੇਨੱਈ ‘ਚ ਸਵੇਰੇ 3:57 ਵਜੇ ਪੁੱਜੀ। ਪਾਰਸਲ ਵੈਨ ਨੂੰ ਰੋਕ ਕੇ ਵੱਖ ਕਰ ਦਿੱਤਾ ਗਿਆ ਤੇ ਯਾਰਡ ਤੱਕ ਪਹੁੰਚਾਇਆ। ਇਸ ਤੋਂ ਬਾਅਦ ਚੋਰੀ ਦਾ ਮਾਮਲਾ ਸਵੇਰੇ 11 ਵਜੇ ਉਦੋਂ ਸਾਹਮਣੇ ਆਇਆ ਜਦੋਂ ਆਰਬੀਆਈ ਦਫ਼ਤਰ ਨੇ ਸੀਲ ਤੋੜੀ ਤੇ ਪੁਲਿਸ ਫੋਰਸ ਦੀ ਮੌਜ਼ੂਦਗੀ ‘ਚ ਵਰਕਰ ਕੰਪਾਰਟਮੈਂਟ ‘ਚ ਦਾਖ਼ਲ ਹੋਏ ਤੇ ਵੇਖਿਆ ਕਿ ਚਾਰ ਬਕਸਿਆਂ ‘ਚੋਂ ਨੋਟ ਚੋਰੀ ਸਨ।