ਖੁਦਰਾ ਵਪਾਰੀਆਂ ਨੇ ਵਧਾਏ ਸਬਜ਼ੀ ਦੇ ਭਾਅ : ਐਸੋਚੈਮ

ਨਵੀਂ ਦਿੱਲੀ। ਆਲੂ, ਪੱਤਾਗੋਭੀ, ਹਰੀ ਮਿਰਚ, ਬੈਂਗਣ ਅਤੇ ਭਿੰਡੀ ਦੇ ਭਾਅ ‘ਚ ਇਸ ਵਰ੍ਹੇ ਅਪਰੈਲ ਤੋਂ ਜੁਲਾਈ ਦੌਰਾਨ ਘੱਟ ਆਵਕ ਕਾਰਨ ਭਾਰੀ ਤੇਜੀ ਰਹੀ ਤੇ ਇਸ ਦਾ ਭਰਪੂਰ ਲਾਹਾ ਕਿਸਾਨਾਂ ਦੀ ਬਜਾਇ ਖੁਦਰਾ ਵਪਾਰੀਆਂ ਨੇ ਚੁੱਕਿਆ।
ਉਦਯੋਗ ਸੰਗਠਨ ਐਸੋਚੈਮ ਦੇ ਇੱਕ ਅਧਿਐਨ ਦੇ ਹਵਾਲੇ ਨਾਲ ਕਿਹਾ ਹੈ ਕਿ ਸਬਜ਼ੀਆਂ ਦੇ ਮੁੱਲ ‘ਚ ਆਈ ਤੇਜ਼ੀ ਦਾ ਲਾਭ ਕਿਸਾਨਾਂ ਨੂੰ ਨਹੀਂ ਮਿਲਿਆ ਸਗੋਂ ਥੋਕ ਮੰਡੀ ਨਾਲ ਘੱਟ ਕੀਮਤ ‘ਚ ਖ਼ਰੀਦ ਕਰਨ ਵਾਲੇ ਖੁਦਰਾ ਵਪਾਰੀਆਂ ਨੇ ਇਸ ਦਾ ਪੂਰਾ ਲਾਭ ਉਠਾਇਆ।
ਅਧਿਐਨ ‘ਚ ਦੱਸਿਆ ਗਿਆ ਹੈ ਕਿ ਆਲੂ ਦੇ ਖੁਦਰਾ ਭਾਅ ਇਸ ਦੌਰਾਨ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ‘ਚ 100 ਫੀਸਦੀ ਤੋਂ ਵੱਧ ਵਧ ਗਏ।