ਕੋਚੀ ਮੈਟਰੋ ਦਾ ਉਦਘਾਟਨ, ਔਰਤਾਂ ਨੂੰ ਨੌਕਰੀ ‘ਚ ਪਹਿਲ

ਏਜੰਸੀ ਨਵੀਂ ਦਿੱਲੀ, 
ਪੀਐੱਮ ਮੋਦੀ ਨੇ ਅੱਜ ਕੇਰਲ ‘ਚ ਕੋਚੀ ਮੈਟਰੋ ਰੇਲ ਦਾ ਉਦਘਾਟਨ ਕੀਤਾ ਇਸ ਦੌਰਾਨ ਉਨ੍ਹਾਂ ਨੇ ਮੈਟਰੋ ਦੀ ਸਵਾਰੀ ਵੀ ਕੀਤੀ ਇਹ ਦੇਸ਼ ਦੀ ਪਹਿਲੀ ਟਰਾਂਸਪੋਰਟ ਪ੍ਰਣਾਲੀ ਹੈ, ਜਿਸ ‘ਚ ਥਰਡ ਜੈਂਡਰਸ ਲਈ ਰੁਜ਼ਗਾਰ ਰਾਖਵਾਂ ਹੈ ਕੋਚੀ ਮੈਟਰੋ ਨੂੰ ਜ਼ਿਆਦਾਤਰ ਔਰਤਾਂ ਹੀ ਚਲਾਉਣਗੀਆਂ ਮੈਟਰੋ ‘ਚ ਟਰਾਂਸਜੈਂਡਰਸ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਹਾਊਸ ਕੀਪਿੰਗ, ਟਿਕਟ ਕਾਊਂਟਰ ਵਰਗੇ ਵੱਖ-ਵੱਖ ਵਿਭਾਗਾਂ ‘ਚ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਦੇਸ਼ ‘ਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸਰਕਾਰ ਦੇ ਅੰਡਰ ਕੰਮ ਕਰਨ ਵਾਲੀ ਇੱਕ ਕੰਪਨੀ ਇੰਨੀ ਵੱਡੀ ਗਿਣਤੀ ‘ਚ ਥਰਡ ਜੈਂਡਰ ਵਿਅਕਤੀਆਂ ਨੂੰ ਨੌਕਰੀ ਦੇ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਚੀ ਮੈਟਰੋ ‘ਚ ਔਰਤਾਂ ਤੇ ਥਰਡ ਜੈਂਡਰ ਵਿਅਕਤੀਆਂ ‘ਤੇ ਖਾਸ ਧਿਆਨ ਦੇਣ ਲਈ ਸ਼ਲਾਘਾ ਕੀਤੀ ਪ੍ਰਧਾਨ ਮੰਤਰੀ ਨੇ ਮੈਟਰੋ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਕੋਚੀ ਮੈਟਰੋ ‘ਚ ਲਗਭਗ 1,000 ਔਰਤਾਂ ਤੇ 23 ਥਰਡਜੈਂਡਰਸ ਨੂੰ ਰੁਜ਼ਗਾਰ ਮਿਲੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰ ਦੀ ਅਬਾਦੀ ਵਧ ਰਹੀ ਹੈ ਤੇ ਇਸਦੇ 2021 ਤੱਕ 23 ਲੱਖ ਹੋਣ ਦੀ ਸੰਭਾਵਨਾ ਹੈ ਇਸ ਲਈ ਸ਼ਹਿਰੀ
ਬੁਨਿਆਦੀ ਢਾਂਚੇ ‘ਤੇ ਪੈ
ਰਹੇ ਦਬਾਅ ਨਾਲ ਨਜਿੱਠਣ ਲਈ ਇੱਕ ਤੇਜ਼ ਟਰਾਂਸਪੋਰਟ ਪ੍ਰਣਾਨੀ ਜ਼ਰੂਰੀ ਸੀ ਇਸ ਨਾਲ ਕੋਚੀ ਦੀ ਆਰਥਿਕ ਵਿਕਾਸ ਦਰ ਵਧਾਉਣ ‘ਚ ਮੱਦਦ ਮਿਲੇਗੀ ਮੋਦੀ ਨੇ ਇਸ ਦੌਰਾਨ ਮੇਕ ਇਨ ਇੰਡੀਆ ਦਾ ਵੀ ਜ਼ਿਕਰ ਕੀਤਾ ਉਨ੍ਹਾਂ ਕਿਹਾ ਕਿ ਮੈਟਰੋ ਦੇ ਡੱਬਿਆਂ ‘ਚ ਮੇਕ ਇਨ ਇੰਡੀਆ ਦਾ ਵਿਜਨ ਝਲਕਦਾ ਹੈ ਇਨ੍ਹਾਂ ਡੱਬਿਆਂ ਦਾ ਨਿਰਮਾਣ ਚੇਨੈ ਦੇ ਕੋਲ ਸਥਿੱਤ ਐਲਸਟਾਮ ਆਫ ਫਰਾਂਸ ਕਾਰਖਾਨੇ ‘ਚ ਕੀਤਾ ਗਿਆ ਹੈ