ਕੈਪਟਨ ਵੱਲੋਂ ਜੰਗਲਾਤ ਵਿਭਾਗ ਨੂੰ ਦੇਸੀ ਦਰਖਤ ਲਾਉਣ ਦੇ ਨਿਰਦੇਸ਼

ਸੱਚ ਕਹੂੰ ਨਿਊਜ਼
ਚੰਡੀਗੜ੍ਹ,
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਤਾਵਰਣ ਦੀ ਸੰਭਾਲ ਸਬੰਧੀ ਆਪਣੀ ਸਖਤ ਵਚਨਬੱਧਤਾ ਪ੍ਰਗਟਾਉਂਦੇ ਹੋਏ ਜੰਗਲਾਤ ਵਿਭਾਗ ਨੂੰ ਵੱਖ-ਵੱਖ ਪ੍ਰਮੁੱਖ ਸੜਕਾਂ ਦੇ ਨਾਲ-ਨਾਲ ਦੇਸੀ ਦਰਖਤਾਂ ਦੀਆਂ ਕਿਸਮਾਂ ਦੇ ਬੂਟੇ ਲਗਾਉਣ ਲਈ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਸ਼ਹਿਰੀ ਵਿਕਾਸ ਵਿਭਾਗ ਨੂੰ ਰਿਹਾਇਸ਼ੀ ਕਲੋਨੀਆਂ ਨੂੰ ਹਰਿਆ-ਭਰਿਆ ਬਣਾਉਣ ਦੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਅਤੇ ਲੋੜ ਅਨੁਸਾਰ ਨਿਯਮਾਂ ਨੂੰ ਸੋਧਣ ਲਈ ਆਖਿਆ ਤਾਂ ਜੋ ਬਿਲਡਰਾਂ ਲਈ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਮਾਰਤਾਂ ਲਈ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਕਰਨ ਲਈ ਹਰੇ-ਭਰੇ ਬੂਟੇ ਲਗਾਉਣ ਵਾਸਤੇ ਅਲਾਟ ਜ਼ਮੀਨ ਦਾ ਹਿੱਸਾ ਰੱਖਣ।
ਵਿਸ਼ਵ ਵਾਤਾਵਰਣ ਦਿਵਸ ਮੌਕੇ ਇਹ ਨਿਰਦੇਸ਼ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੀ ਹਰੀ ਪੱਟੀ ਨੂੰ ਸੁਰਜੀਤ ਕਰਨ ਲਈ ਵਿਸ਼ਾਲ ਮੁਹਿੰਮ ਸ਼ੁਰੂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਖਾਸ ਤੌਰ ‘ਤੇ ਸੂਬੇ ਦੀਆਂ ਮੁੱਖ ਸੜਕਾਂ ‘ਤੇ ਬੂਟੇ ਲਗਾਉਣ ਲਈ ਆਖਿਆ ਜਿਥੋਂ ਕਿ ਸੜਕਾਂ ਦੇ ਚਾਰ ਮਾਰਗੀ ਬਣਨ ਜਾਂ ਹੋਰਨਾਂ ਵਿਕਾਸ ਪ੍ਰੋਜੈਕਟਾਂ ਕਾਰਨ ਦਰਖਤ ਕੱਟੇ ਗਏ ਹਨ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪੰਜਾਬ ਦੇ ਦੇਸੀ ਬੂਟੇ ਵੱਡੀ ਪੱਧਰ ‘ਤੇ ਲਾਉਣ ਲਈ ਆਖਿਆ ਜਿਨ੍ਹਾਂ ਵਿੱਚ ਕਿੱਕਰ, ਟਾਹਲੀ, ਅੰਬ, ਅਸ਼ੋਕਾ, ਜਾਮੁਣ, ਇਮਲੀ ਅਤੇ ਬੇਲ ਆਦਿ ਸ਼ਾਮਲ ਹਨ। ਉਨ੍ਹਾਂ ਦੇ ਸੜਕਾਂ ਦੇ ਦੁਆਲੇ ਫਲਾਂ ਵਾਲੇ ਦਰੱਖਤਾਂ ਤੋਂ ਇਲਾਵਾ ਇਨ੍ਹਾਂ ਪੱਟੀਆਂ ਨੂੰ ਜ਼ਿਆਦਾ ਹਰੀਆਂ-ਭਰੀਆਂ ਬਣਾਉਣ ਲਈ ਸਫੈਦਾ ਅਤੇ ਬਾਂਸ ਲਗਾਉਣ ਲਈ ਆਖਿਆ।
ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਾਤਾਵਰਣ ਦੀ ਰੱਖਿਆ ਦੇ ਵਾਸਤੇ ਸਰਕਾਰ ਦੀ ਮੁਹਿੰਮ ਵਿੱਚ
ਸ਼ਾਮਲ ਹੋਣ