ਕੈਦੀ ਤੋਂ ਮੋਬਾਇਲ ਫੋਨ ਤੇ ਸਿੰਮ ਬਰਾਮਦ

ਸਤਪਾਲ ਥਿੰਦ
ਫਿਰੋਜ਼ਪੁਰ,
ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਲਗਾਤਾਰ ਕਰਵਾਈ ਜਾ ਰਹੀ ਤਲਾਸ਼ੀ ਦੇ ਤੀਜੇ ਦਿਨ ਵੀ ਇੱਕ ਕੈਦੀ ਕੋਲੋਂ ਇੱਕ ਮੋਬਾਇਲ ਫੋਨ ਅਤੇ ਸਿੰਮ ਬਰਾਮਦ ਹੋਈ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਤੋਂ ਹੌਲਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਵੱਲੋਂ ਜੇਲ੍ਹ ਅੰਦਰ ਕੈਦੀਆਂ ਦੀ ਤਲਾਸ਼ੀ ਲਈ ਗਈ ਤਾਂ ਇਸ ਦੌਰਾਨ ਕੈਦੀ ਬਲਕਾਰ ਸਿੰਘ ਪੁੱਤਰ ਸੁੱਚਾ ਸਿੰਘ ਦੇ ਕੋਲੋਂ ਇੱਕ ਮੋਬਾਇਲ ਤੇ ਇੱਕ ਸਿੰਮ ਮਾਰਕਾ ਆਈਡੀਆ ਬਰਾਮਦ ਕੀਤੀ ਗਈ । ਉਹਨਾਂ ਦੱਸਿਆ ਕਿ ਪੁਲਿਸ ਨੇ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਦੇ ਬਿਆਨਾਂ ‘ਤੇ ਕੈਦੀ ਬਲਕਾਰ ਸਿੰਘ ਖਿਲਾਫ਼ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾ ਵੀ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚੋਂ ਨਸ਼ੀਲੇ ਪਦਾਰਥ ਅਤੇ ਮੋਬਾਇਲ ਸਮੱਗਰੀ ਦੀ ਬਰਾਮਦਗੀ ਹੋਈ ਸੀ।