ਸੁਰੇਸ਼ ਗਰਗ
ਸ੍ਰੀ ਮੁਕਤਸਰ ਸਾਹਿਬ
ਪਿੰਡ ਥਾਂਦੇਵਾਲਾ ‘ਚ ਕੈਂਸਰ ਦੀ ਬਿਮਾਰੀ ਨਾਲ ਸ਼ਰਨਜੀਤ ਕੌਰ (45) ਪਤਨੀ ਗੁਰਜੰਟ ਸਿੰਘ ਫੌਜੀ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਸ਼ਰਨਜੀਤ ਕੌਰ ਬੀਤੇ 6 ਸਾਲ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ। ਪਿੰਡ ਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਕਤ ਪਰਿਵਾਰ ਵੱਲੋਂ ਬੀਕਾਨੇਰ, ਬਠਿੰਡਾ, ਫਰੀਦਕੋਟ ਆਦਿ ਹਸਪਤਾਲਾਂ ‘ਚ ਔਰਤ ਦਾ ਇਲਾਜ ਕਰਵਾਇਆ ਗਿਆ ਪਰ ਕਿਤੋਂ ਵੀ ਉਹ ਠੀਕ ਨਹੀਂ ਹੋ ਸਕੀ। ਪਰਿਵਾਰ ਦੇ ਸਿਰ ‘ਤੇ ਲੱਖਾਂ ਰੁਪਏ ਦਾ ਕਰਜ਼ ਵੀ ਹੋ ਗਿਆ ਪਰ ਫਿਰ ਵੀ ਉਹ ਸ਼ਰਨਜੀਤ ਕੌਰ ਨੂੰ ਬਚਾਅ ਨਹੀਂ ਸਕੇ। ਮ੍ਰਿਤਕ ਆਪਣੇ ਪਿੱਛੇ ਇੱਕ ਲੜਕਾ ਤੇ ਇੱਕ ਲੜਕੀ ਛੱਡ
ਗਈ ਹੈ।