ਕੇਜਰੀਵਾਲ ਸੰਵਿਧਾਨ ਅਨੁਸਾਰ ਚਲਾਉਣ ਸਰਕਾਰ : ਭਾਜਪਾ

ਨਵੀਂ ਦਿੱਲੀ। ਭਾਰਤੀ ਜਨਤਾ ਪਾਰਟੀ ਨੇ ਦਿੱਲੀ ਹਾਈਕੋਰਟ ਦੇ ਉਪਰਾਜਪਾਲ ਦੀਆਂ ਸ਼ਕਤੀਆਂ ਸਬੰਧੀ ਆਏ ਫ਼ੈਸਲੇ ਦਾ ਸਵਾਗਤ ਕਰਦਿਆਂ ਦਿੱਲੀ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸੰਵਿਧਾਨ ਅਨੁਸਾਰ ਸ਼ਾਸਨ ਚਲਾਉਣ ਤੇ ਜਨਤਾ ਦੀ ਸੇਵਾ ਕਰਨ ਦੀ ਸਲਾਹ ਦਿੱਤੀ।