ਏਜੰਸੀ
ਨਵੀਂ ਦਿੱਲੀ,
ਲੰਮੇ ਸਮੇਂ ਤੱਕ ਸੰਘ ਦੇ ਮੈਂਬਰ ਰਹੇ ਕੇਂਦਰੀ ਵਾਤਾਵਰਨ ਮੰਤਰੀ ਅਨਿਲ ਮਾਧਵ ਦਵੇ ਦਾ ਅੱਜ ਦੇਹਾਂਤ ਹੋ ਗਿਆ ਉਹ 60 ਸਾਲਾਂ ਦੇ ਸਨ ਦਵੇ ਸਾਲ 2003 ‘ਚ ਕਾਂਗਰਸ ਦੇ ਉੱਘੇ ਆਗੂ ਤੇ ਮੱਧ ਪ੍ਰਦੇਸ਼ ਦੇ ਤੱਤਕਾਲੀਨ ਮੁੱਖ ਮੰਤਰੀ ਦਿਗਵਿਜੈ ਸਿੰਘ ਦੇ ਸੱਤਾ ਤੋਂ ਬਾਹਰ ਕਰਨ ਵਾਸਤੇ ਅਹਿਮ ਰਣਨੀਤੀ ਬਣਾਉਣ ਲਈ ਜਾਣੇ ਜਾਂਦੇ ਹਨ ਅਧਿਕਾਰਿਕ ਸੂਤਰਾਂ ਅਨੁਸਾਰ ਮੱਧ ਪ੍ਰਦੇਸ਼ ਤੋਂ ਦੋ ਵਾਰ ਰਾਜ ਸਭਾ ਦੇ ਮੈਂਬਰ ਰਹੇ ਦਵੇ ਨੇ ਸਵੇਰੇ ਆਪਣੇ ਘਰ ‘ਤੇ ਬੇਚੈਨੀ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਸ ਲਿਜਾਇਆ ਗਿਆ ਉੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਏਮਜ਼ ਦੇ ਇੱਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਦਵੇ ਨੂੰ ਸਵੇਰੇ 8:50 ਮਿੰਟ ‘ਤੇ ਏਮਜ਼ ਲਿਆਂਦਾ ਗਿਆ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਉਨ੍ਹਾਂ ਨੂੰ ਹੋਸ਼ ‘ਚ ਲਿਆਉਣ ਦੀਆਂ ਬਹੁਤ ਕੋਸ਼ਿਸ਼ਾਂ
ਕੀਤੀਆਂ ਗਈਆਂ ਉਨ੍ਹਾਂ ਦੱਸਿਆ ਕਿ 9:45 ਮਿੰਟ ‘ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ ਗਿਆ ਸੂਤਰਾਂ ਨੇ ਦੱਸਿਆ ਿਕ ਦਵੇ ਦੀ ਮ੍ਰਿਤਕ ਦੇਹ ਸਫਦਰਜੰਗ ਮਾਰਗ ਸਥਿੱਤ ਉਨ੍ਹਾਂ ਦੀ ਰਿਹਾਇਸ਼ ‘ਤੇ ਲਿਜਾਈ ਗਈ ਜਿੱਥੇ ਕੁਝ ਘੰਟਿਆਂ ਲਈ ਰੱਖਿਆ ਜਾਵੇਗਾ ਫਿਰ ਉਨ੍ਹਾਂ ਦੀ ਦ੍ਰਿਤਕ ਦੇਹ ਨੂੰ ਇੰਦੌਰ ਲਿਜਾਇਆ ਜਾਵੇਗਾ ਜਿੱਥੇ ਮੰਤਰੀ ਦੇ ਭਰਾ ਰਹਿੰਦੇ ਹਨ ਦਵੇ ਨੂੰ ਪਿਛਲੇ ਸਾਲ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਵਿਭਾਗ ਦਾ ਸਵਤੰਤਰ ਇੰਚਾਰਜ਼ ਮਿਲਿਆ ਸੀ
ਪੂਜਨੀਕ ਗੁਰੂ ਜੀ ਵੱਲੋਂ ਦੁੱਖ ਪ੍ਰਗਟ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕੇਂਦਰੀ ਵਾਤਾਵਰਨ ਮੰਤਰੀ ਅਨਿਲ ਮਾਧਵ ਦਵੇ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ ਆਪ ਜੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਸ੍ਰੀ ਦਵੇ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ