ਛਪਰਾ। ਕੇਂਦਰੀ ਕੌਸ਼ਲ ਵਿਕਾਸ ਤੇ ਉਦਮਿਤਾ ਤੇ ਸੰਸਦੀ ਕਾਰਜ ਰਾਜ ਮੰਤਰੀ (ਆਜ਼ਾਦ ਕਾਰਜਭਾਰ) ਰਾਜੀਵ ਪ੍ਰਤਾਪ ਰੂਡੀ ਅੱਜ ਜਦੋਂ ਆਪਣੇ ਸੰਸਦੀ ਹਲਕੇ ਸਾਰਣ ਜ਼ਿਲ੍ਹੇ ਦੇ ਹੜ੍ਹ ਪ੍ਰਭਵਿਤ ਖੇਤਰਾਂ ਦਾ ਜਾਇਜ਼ਾ ਲੈਣ ਜਾ ਰਹੇ ਸਨ ਤਾਂ ਉਨ੍ਹਾਂ ਦਾ ਵਾਹਨ ਪਾਣੀ ਦੀ ਤੇਜ ਧਾਰ ਦੀ ਲਪੇਟ ‘ਚ ਆ ਜਾਣ ਕਾਰਨ ਅਫ਼ਰਾ-ਤਫ਼ਰੀ ਮਚ ਗਈ ਪਰ ਉਨ੍ਹਾਂ ਨੂੰ ਬਚਾ ਲਿਆ ਗਿਆ।
ਸ੍ਰੀ ਰੂਡੀ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਜਦੋਂ ਉਹ ਆਪਣੇ ਕਾਫ਼ਲੇ ਨਾਲ ਹੜ੍ਹ ਪ੍ਰਭਾਵਿਤ ਰਿਵਿਲਗੰਜ ਇਲਾਕੇ ‘ਚ ਜਾ ਰਹੇ ਸਨ ਤਾਂ ਕੌਮੀ ਹਾਈਵੇ 19 ਦੇ ਨੇੜੇ ਕੱਚੇ ਰਾਹ ‘ਤੇ ਉਨ੍ਹਾਂ ਦਾ ਵਾਹਨ ਪਾਣੀ ਦੀ ਲਪੇਟ ‘ਚ ਆ ਗਿਆ।