ਕੂਲਰ ਦਾ ਕਰੰਟ ਲੱਗਣ ਨਾਲ ਬੱਚੇ ਦੀ ਮੌਤ

ਵਿਜੈ ਇੰਸਾਂ, ਰਮਨ ਹਾਂਡਾ
ਗੁਰੂਹਰਸਹਾਏ,
ਬਲਾਕ ਅਧੀਨ ਪੈਂਦੇ ਪਿੰਡ ਚੁੱਘਾ ਵਿਖੇ ਉਸ ਵਕਤ ਸੋਗ ਦੀ ਲਹਿਰ ਦੌੜ ਗਈ ਜਦੋਂ ਸਾਬਕਾ ਬਲਾਕ ਸੰਮਤੀ ਮੈਂਬਰ ਮਾਸਟਰ ਗੁਰਚਰਨ ਸਿੰਘ ਦੇ 6 ਸਾਲਾ ਪੋਤਰੇ ਨਵਦੀਪ ਸਿੰਘ ਚੌਹਾਨ ਦੀ ਕੂਲਰ ਦਾ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਘਰ ਵਿਚ ਕਮਰੇ ਦੇ ਬਾਹਰੋਂ ਲੱਗਾ ਕੂਲਰ ਦੇ ਸਟੈਂਡ ਹੇਠਾਂ ਪਏ ਖਿਲੌਣੇ ਨੂੰ ਚੁੱਕਣ ਲਈ ਜਦ ਉਸਦੇ ਬੇਟੇ ਨੇ ਕੋਸ਼ਿਸ਼ ਕੀਤੀ ਤਾਂ ਅਚਾਨਕ ਹੀ ਉਸ ਵਿੱਚ ਕਰੰਟ ਆ ਗਿਆ, ਜਿਸ ਨੇ ਮੌਕੇ ‘ਤੇ ਹੀ ਨੰਨ੍ਹੀ ਜਾਨ ਨੂੰ ਮੌਤ ਦੇ ਸ਼ਿਕੰਜੇ ਵਿਚ ਦਬੋਚ ਲਿਆ।  ਉਸ ਨਮਿੱਤ ਸ਼ਰਧਾਂਜਲੀ ਸਮਾਰੋਹ 2 ਜੂਨ ਦੁਪਹਿਰ 12 ਤੋਂ 1 ਵਜੇ ਤੱਕ ਸ੍ਰੀ ਗੁਰਦੁਆਰਾ ਸਾਹਿਬ ਪਿੰਡ ਚੁੱਘਾ ਵਿਖੇ ਪਾਇਆ ਜਾਵੇਗਾ।