ਕੁੱਤਾ ਕਹਿ ਦਿਓ ਮੈਨੂੰ, ਪਰ ਪਾਕਿਸਤਾਨੀ ਕਹਾਉਣਾ ਮਨਜ਼ੂਰ ਨਹੀਂ : ਬਲੂਚ ਸ਼ਰਨਾਰਥੀ

ਨਵੀਂ ਦਿੱਲੀ। ਕੁਝ ਮਹੀਨੇ ਪਹਿਲਾਂ ਜਦੋਂ 25 ਸਾਲਾ ਦੇ ਮਜਦਕ ਦਿਲਸ਼ਾਦ ਬਲੂਚ ਜਦੋਂ ਨਵੀਂ ਦਿੱਲੀ ਏਅਰਪੋਰਟ ‘ਤੇ ਪੁੱਜੇ ਤਾਂ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੂੰ ਉਨ੍ਹਾਂ ‘ਤੇ ਸ਼ੱਕ ਹੋਇਆ। ਦਿਲਸ਼ਾਦ ਕੋਲ ਕੈਨਾਡਾ ਦਾ ਪਾਸਪੋਰਟ ਸੀ ਜਿਸ ‘ਚ ਜਨਮਸਥਾਨ ਵਾਲੇ ਕਾਲਮ ‘ਚ ਪਾਕਿਸਤਾਨ ਦੇ ਕਵੇਟਾ ਦਾ ਨਾਂਅ ਅੰਕਿਤ ਸੀ। ਦਿੱਲੀ ‘ਚ ਰਹਿ ਰਹੇ ਕੁਝ ਬਲੂਚ ਸ਼ਰਨਾਰਥੀਆਂ ‘ਚੋਂ ਇੱਕ ਮਜਦਕ ਦਿਲਸ਼ਾਦ ਨੇ ਇੱਕ ਅੰਗਰੇਜ਼ੀ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਮਝਿਆ ਕਿ ਮੈਂ ਪਾਕਿਸਤਾਨੀ ਨਹੀਂ ਹਾਂ। ਮੈਨੂੰ ਕੁੱਤਾ ਕਹਿ ਲਓ, ਪਰ ਪਾਕਿਸਤਾਨੀ ਨਾ ਕਹੋ। ਮੈਂ ਬਲੂਚ ਹਾਂ ਤੇ ਆਪਣੇ ਜਨਮ ਸਥਾਨ ਦੇ ਕਾਰਨ ਮੈਨੂੰ ਜ਼ਿੰਦਗੀ ‘ਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।