ਕੁਪਵਾੜਾ ‘ਚ ਦੋ ਬੀਐੱਸਐੱਫ ਜਵਾਨ ਸ਼ਹੀਦ, ਇੱਕ ਅੱਤਵਾਦੀ ਢੇਰ

ਸ੍ਰੀਨਗਰ। ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ ‘ਚ ਮਾਚਿਲ ਸੈਕਟਰ ‘ਚ ਕੰਟਰੋਲ ਰੇਖਾ ਨੇੜੇ ਅੱਤਵਾਦੀਆ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲੇ ‘ਚ ਬੀਐੱਸਐੱਫ ਦੇ ਦੋ ਜਵਾਨ ਸ਼ਹੀ ਦਹੋ ਗਏ ਅਤੇ ਇੱਕ ਅੱਤਵਾਦੀ ਮਾਰਿਆ ਗਿਆ।
ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਕੁਪਵਾੜਾ ‘ਚ ਮਾਚਿਲ ਸੈਕਟਰ ਦੇ ਜੰਗਲਾਂ ‘ਚ ਅੱਤਵਾਦੀਆਂ ਨੇ ਬੀਐੱਸਐਫ ਦੀ ਇੱਕ ਚੌਕੀ ‘ਤੇ ਹਮਲਾ ਕਰ ਦਿੱਤਾ ਜਿਸ ਦੇ ਜਵਾਬ ‘ਚ ਸੁਰੱਖਿਆਬਲਾਂ ਨੇ ਵੀ ਗੋਲ਼ੀਬਾਰੀ ਕੀਤੀ।
ਸੁਰੱਖਿਆ ਬਲਾਂ ਤੇ ਅੱਤਵਾਦੀਆ ਦਰਮਿਆਨ ਮੁਕਾਬਲੇ ‘ਚ ਬੀਐੱਸਐੱਫ ਦੇ ਹੈੱਡ ਕਾਂਸਟੇਬਲ ਚੰਦਰ ਪਾਲ ਸਿੰਘ ਦੇ ਕਾਂਸਟੇਲਬ ਬਬਨ ਸਾਹਾ ਸ਼ਹੀਦ ਹੋ ਗਏ ਤੇ ਇੱਕ ਅੱਤਵਾਦੀ ਵੀ ਮਾਰਿਆ ਗਿਆ।