ਜੀਵਨ ਰਾਮਗੜ੍ਹ/ ਜਸਵੰਤ ਸਿੰਘ
ਬਰਨਾਲਾ, ਮਹਿਲ ਕਲਾਂ,
ਪਿੰਡ ਖੁੱਡੀ ਕਲਾਂ ਵਿਖੇ ਇਕ ਕਿਸਾਨ ਦੇ ਖੇਤ ‘ਚ ਪਿੰਡ ਨਾਈਵਾਲਾ ਦੇ ਇੱਕ ਮਜ਼ਦੂਰ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਹੰਢਿਆਇਆ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਨਾਈਵਾਲਾ ਦਾ ਬਲਦੇਵ ਸਿੰਘ 15 ਸਾਲਾਂ ਤੋਂ ਪਿੰਡ ਖੁੱਡੀ ਕਲਾਂ ਦੇ ਜਗਦੇਵ ਸਿੰਘ ਦੇ ਘਰ ਮਜ਼ਦੂਰ ਕਰ ਰਿਹਾ ਸੀ, ਜਿਸ ਨੇ ਅਚਾਨਕ ਕਿਸਾਨ ਦੇ ਖੇਤ ਜਾ ਕੇ ਕੋਈ ਜ਼ਹਿਰੀਲ ਦਵਾਈ ਪੀ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪੀ।
ਇਸੇ ਤਰ੍ਹਾਂ ਪਿੰਡ ਕਲਾਲਾ ਦੇ ਇੱਕ ਕਿਸਾਨ ਨੇ ਆਰਥਿਕ ਤੰਗੀ ਦੇ ਚਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੀ। ਜਾਣਕਾਰੀ ਦਿੰਦਿਆ ਪਿੰਡ ਦੇ ਪੰਚ ਭਜਨ ਸਿੰਘ ਕਲਾਲਾ ਨੇ ਦੱਸਿਆ ਕਿ ਜਸਮੇਲ ਸਿੰਘ (53) ਪੁੱਤਰ ਕਮਿੱਕਰ ਸਿੰਘ 4 ਏਕੜ ਜਮੀਨ ਦਾ ਮਾਲਕ ਸੀ ਉਸਨੇ ਮਹਿਲ ਕਲਾਂ ਦੀ ਕਿਸੇ ਬੈਂਕ ਤੋਂ ਇਲਾਵਾ ਕੁੱਲ 12-13 ਲੱਖ ਦਾ ਕਰਜ਼ਾ ਦੇਣਾ ਸੀ। ਜਿਸ ਕਰਕੇ ਉਸ ਨੇ ਘਰ ਅੰਦਰ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਇੰਦਰਜੀਤ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕਰਕੇ ਅਗਲੀ ਵਿਭਾਗੀ ਕਾਰਵਾਈ ਆਰੰਭ ਦਿੱਤੀ ਹੈ।