ਕਿਸਾਨ ਅੰਦੋਲਨ :ਸ਼ਿਵਰਾਜ ਨੇ ਤੋੜਿਆ ਵਰਤ

ਭੋਪਾਲ। ਮੱਧ ਪ੍ਰਦੇਸ਼ ਦੇ ਸੀ ਐਮ ਸ਼ਿਵਰਾਜ ਸਿੰਘ ਚੌਹਾਨ ਨੇ ਆਪਣਾ ਵਰਤ ਖ਼ਤਮ ਕਰ ਦਿੱਤਾ।ਉਹ ਸ਼ਨਿੱਚਰਵਾਰ ਤੋਂ ਵਰਤ ‘ਤੇ ਬੈਠੇ ਹੋਏਸਨ। ਸਾਬਕਾ ਸੀਐਮ ਕੈਲਾਸ਼ ਜੋਸ਼ੀ ਦੇ ਹੱਥੋਂ ਉਨ੍ਹਾ ਨੇ ਜੂਸ ਪੀਤਾ। ਕੈਲਾਸ਼ ਵਿਜੈ ਵਰਗੀਆ ਨੇਉਨ੍ਹਾਂ ਨੂੰ ਪੀਤਾਂਬਰਾ ਪੀਠ ਦਾ ਪ੍ਰਸਾਦ ਖਵਾਇਆ।ਇਸਤੋਂ ਪਹਿਲਾਂ ਸ਼ਿਵਰਾਜ ਨੇ ਕਿਹਾ ਮੈਂ ਏਅਰ ਕੰਡੀਸ਼ਨਰ ‘ਚ ਰਹਿਣ ਵਾਲਾ ਮੁੱਖ ਮੰਤਰੀ ਨਹੀਂ ਹਾਂ। ਮੈਂ ਕਿਸਾਨਾਂ ਬਾਰੇ ਪੂਰੀ ਰਾਤ ਸੋਚਦਾ ਰਿਹਾ। ਮੈਂ ਹਮੇਸ਼ਾ ਕਿਸਾਨਾਂਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਸਾਡੇ ਭਰਾ ਹਨ। ਉਨ੍ਹਾਂ ਦੀਆਂ ਸਮੱਸਿਆਵਾਂ ਸਾਡੀਆਂ ਹਨ। ਮੈਂ ਇਹੀ ਸੋਚਦਾ ਹਾਂ ਕਿ ਕਿਵੇ ਪੈਦਾਵਾਰ ਵਧਾਈ ਜਾਵੇ।
ਇਸ ਮੌਕੇ ਉਨ੍ਹਾਂ ਨੇਕਿਹਾ ਕਿ ਮਾਰੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰ ਮੈਨੂੰ ਮਿਲੇ ਹਨ ਤੇ  ਉਨ੍ਹਾਂ ਨੇ ਵਰਤ ਤੋੜਨ ਲਈ ਕਿਹਾ ਹੈ।