ਕਿਸਾਨ ਅੰਦੋਲਨ : ਸ਼ਾਂਤੀ ਲਈ ਸ਼ਿਵਰਾਜ ਰੱਖਣਗੇ ਵਰਤ

ਇੰਦੌਰ। ਮੱਧ ਪ੍ਰਦੇਸ਼ ਦੇ ਕਿਸਾਨ ਅੰਦੋਲਨ ਦਾ ਅੱਠਵਾਂ ਦਿਨ ਹੈ। ਅੱਜ ਭੋਪਾਲ ਕੋਲ ਇੰਦੌਰ ਹਾਈਵੇ ‘ਤੇ ਕਿਸਾਨਾਂ ਨੇ ਫਿਰ ਹਿੰਸਾ ਕੀਤੀ ਤੇ ਕਈ ਗੱਡੀਆਂ ਨੂੰ ਅੱਗ ਲਾ ਦਿੱਤੀ। ਸ਼ਾਜਾਪੁਰ ਦੇ ਸ਼ੁਜਾਲਪੁਰ ਇਲਾਕੇ ‘ਚ ਵੀ ਭੜਕੇ ਕਿਸਨਾਂ ਨੇ ਇੱਕ ਵਾਹਨ ਨੂੰ ਅੱਗ ਲਾ ਦਿੱਤੀ। ਉਧਰ, ਮੰਦਸੌਰ ‘ਚ ਕਿਸਾਨਾਂ ‘ਤੇ ਹੋÂਂ ਗੋਲੀਬਾਰੀ ਦੇ ਵਿਰੋਧ ‘ਚ ਯੂਥ ਕਾਂਗਰਸ ਨੇ ਦਿੱਲੀ  ਦੇ ਤਿਲਕ ਬ੍ਰਿਜ ਰੇਲਵੇ ਸਟੇਸ਼ਨ ‘ਤੇ ਰੇਲ ਰੋਕੋ ਅੰਦੋਲਨ ਕੀਤਾ। ਇਸ ਦਰਮਿਆਨ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸ਼ਾਂਤੀ ਲਈ ਸ਼ਨਿੱਚਰਵਾਰ ਨੂੰ 11 ਵਜੇ ਤੋਂ ਦੁਸਹਿਰਾ ਮੈਦਾਨ ‘ਚ ਵਰਤ ਰੱਖਣਗੇ।