ਕਿਸਾਨਾਂ ਨੂੰ 4 ਫੀਸਦੀ ਵਿਆਜ਼ ‘ਤੇ ਮਿਲੇਗਾ ਕਰਜ਼ਾ

ਵੱਡੀ ਰਾਹਤ : ਖੇਤੀ ਕਰਜ਼ੇ ‘ਤੇ 5 ਫੀਸਦੀ ਵਿਆਜ਼ ਦੀ ਛੋਟ
19 ਹਜ਼ਾਰ ਕਰੋੜ ਖਰਚ ਕਰੇਗੀ ਸਰਕਾਰ
ਿਸਸਤਾ ਕਰਜ਼ ਦੇਣ ਦੀ ਯੋਜਨਾ ਦੀ ਮਿਆਦ ਇੱਕ ਸਾਲ ਵਧਾਈ
ਏਜੰਸੀ
ਨਵੀਂ ਦਿੱਲੀ
ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਸਰਕਾਰ ਨੇ ਕਿਸਾਨਾਂ ਨੂੰ ਸਸਤਾ ਕਰਜ਼ਾ ਮੁਹੱਈਆ ਕਰਵਾਉਣ ਦੀ ਮਿਆਦ ਵਧਾਉਣ ਦੇ ਮਤੇ ਨੂੰ ਮਨਜੂਰੀ ਦੇ ਦਿੱਤੀ ਹੈ
ਖੇਤੀ ਕਰਜ਼ੇ ਨਾਲ ਜੁੜੀ ਇਹ ਯੋਜਨਾ 31 ਮਾਰਚ, 2017 ਨੂੰ ਖਤਮ ਹੋ ਗਈ ਸੀ, ਪਰ ਹੁਣ ਸਰਕਾਰ ਨੇ ਇਸਦੀ ਮਿਆਦ ਨੂੰ ਇੱਕ ਸਾਲ ਲਈ ਫਿਰ ਵਧਾ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ‘ਚ ਜਿਸ ਮਤੇ ਨੂੰ ਪਾਸ ਕੀਤਾ ਹੈ ਉਸ ਅਨੁਸਾਰ ਇਹ ਸਹੂਲਤ 1 ਸਾਲ ਤੱਕ ਲਈ ਲਏ ਜਾਣ ਵਾਲੇ ਖੇਤੀ ਕਰਜ਼ੇ ਲਈ ਹੋਵੇਗੀ ਇਸਦੇ ਲਈ ਕਰਜ਼ੇ ਦੀ ਵਧੇਰੇ ਹੱਦ 3 ਲੱਖ ਰੁਪਏ ਰੱਖੀ ਗਈ ਹੈ ਇਸ ਸਕੀਮ ਤਹਿਤ ਸਰਕਾਰ
ਲਗਭਗ 19000 ਕਰੋੜ ਰੁਪਏ ਖਰਚ ਕਰੇਗੀ ਤੇ ਇਸ ‘ਚ ਕਿਸਾਨਾਂ ਨੂੰ 9 ਫੀਸਦੀ ਵਿਆਜ਼ ‘ਤੇ ਮਿਲਣ ਵਾਲਾ ਕਰਜ਼ਾ ਹੁਣ 4 ਫੀਸਦੀ ਵਿਆਜ਼ ‘ਤੇ ਦਿੱਤਾ ਜਾਵੇਗਾ ਇਸਦਾ ਪੰਜ ਫੀਸਦੀ ਵਿਆਜ਼ ਸਰਕਾਰ ਚੁਕਾਏਗੀ