ਕਿਸਾਨਾਂ ਦੇ ਅੰਦੋਲਨ ਨੂੰ ਭੜਕਾ ਰਹੀਆਂ ਹਨ ਕੁਝ ਤਾਕਤਾਂ : ਰਾਜਨਾਥ

ਮੁੰਬਈ। ਮੱਧ ਪ੍ਰਦੇਸ਼ ‘ਚ ਕਿਸਾਨਾਂ ਦੇ ਹਿੰਸਕ ਹੋਏ ਪ੍ਰਦਸ਼ਨ ਤੇ ਉਨ੍ਹਾਂ ‘ਤੇ ਗੋਲੀਬਾਰੀ ‘ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਂਥ ਸਿੰਘ ਨੇ ਕਿਹਾ ਕਿ ਕੁਝ ਤਾਕਤਾਂ ਅੰਦੋਲਨ ਨੂੰ ਭੜਕਾ ਰਹੀਆਂ ਹਨ। ਮੰਦਸੌਰ ‘ਚ ਗੋਲੀਬਾਰੀ ‘ਚ ਪੰਜ ਕਿਸਾਨਾਂ ਦੀ ਮੌਤ ਬਾਰੇ ਸਵਾਲ ਕਰਨ ‘ਤੇ ਰਾਜਨਾਥ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ‘ਚ ਸੁਰੱਖਿਆ ਬਲਾਂ ਦੀ ਜਰੂਰਤ ਨਹੀਂ, ਪਰ ਮੁਹੱਈਆ ਜਾਣਕਾਰੀ ਅਨੁਸਾਰ ਕੁਝ ਤਾਕਤਾਂ ਅੰਦੋਲਨ ਨੂੰ ਉਕਸਾ ਰਹੀਆਂ ਹਨ।