ਖੁਸ਼ਵੀਰ ਸਿੰਘ ਤੂਰ
ਪਟਿਆਲਾ।
ਪਟਿਆਲਾ ਪੁਲਿਸ ਨੇ ਇੱਕ ਕਾਰ ਵਿੱਚੋਂ ਇੱਕ ਕੁਇੰਟਲ 84 ਕਿਲੋ ਭੁੱਕੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਮੁਲਜ਼ਮ ਪੁਲਿਸ ਪਹੁੰਚ ਤੋਂ ਬਾਹਰ ਹਨ।
ਜਾਣਕਾਰੀ ਅਨੁਸਾਰ ਥਾਣਾ ਪਸਿਆਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਵਿੰਦਰ ਸਿੰਘ ਚੀਮਾ ਸਮੇਤ ਮਨਜੀਤ ਸਿੰਘ ਇੰਚਾਰਜ ਚੌਕੀ ਡਕਾਲਾ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਛਾਪੇਮਾਰੀ ਦੌਰਾਨ ਗੁਰੂ ਕਿਰਪਾ ਢਾਬਾ ਸਮਾਣਾ ਪਟਿਆਲਾ ਰੋਡ ਦੀ ਬੈਕ ਸਾਇਡ ਖੜੀ ਇੱਕ ਕਾਰ ਵਿਚੋਂ 11 ਥੈਲੇ (1 ਕੁਇੰਟਲ 84 ਕਿੱਲੋ) ਭੁੱਕੀ ਬਰਾਮਦ ਹੋਈ। ਭੁੱਕੀ ਲਿਆਉੁਣ ਵਾਲੇ ਪੁਲਿਸ ਦੇ ਹੱਥ ਨਾ ਲੱਗੇ ਅਤੇ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦੀ ਭਾਲ ਜਾਰੀ ਹੈ। ਐਸਐਸਪੀ ਪਟਿਆਲਾ ਨੇ ਡਾ. ਐਸ ਭੂਪਤੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਪਸਿਆਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਦੋਸ਼ੀਆਂ ਦੀ ਗ੍ਰਿਫਤ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਤੋਂ ਇਸ ਭੁੱਕੀ ਸਬੰਧੀ ਪਤਾ ਲੱਗੇਗਾ ਕਿ ਉਨ੍ਹਾਂ ਵੱਲੋਂ ਕਿੱਥੋਂ ਲਿਆਦੀ ਗਈ ਸੀ ਅਤੇ ਕਿੱਥੇ ਸਪਲਾਈ ਕਰਨੀ ਸੀ। ਗੱਡੀ ਦੀ ਤਲਾਸ਼ੀ ਲੈਣ ‘ਤੇ ਉਸ ਵਿੱਚੋਂ ਇੱਕ ਨੰਬਰ ਪਲੇਟ ਵੀ ਬਰਾਮਦ ਹੋਈ ਹੈ ਜਿਸ ਸਬੰਧੀ ਵੀ ਜਾਂਚ ਕੀਤੀ
ਜਾ ਰਹੀ ਹੈ।