ਕਾਨ੍ਹਪੁਰ : ਹੁਣ ਖੁੱਲ੍ਹੇ ‘ਚ ਪਖ਼ਾਨਾ ਜਾਣ ਵਾਲਿਆਂ ਨੂੰ ਫੜ੍ਹੇਗਾ ਡਰੋਨ ਕੈਮਰਾ

ਕਾਨ੍ਹਪੁਰ। ਉੱਤਰ ਪ੍ਰਦੇਸ਼ ਦੇ ਕਾਨ੍ਹਪੁਰ ਪੇਂਡੂ ਖੇਤਰਾਂ ‘ਚ ਖੁੱਲ੍ਹੇ ‘ਚ ਪਖ਼ਾਨਾ ਜਾਣ ਵਾਲੇ ਲੋਕਾਂ ਦੀ ਨਿਗਰਾਨੀ ਹੁਣ ਡਰੋਨ ਕੈਮਰਾ ਰਾਹੀਂ ਕੀਤੀ ਜਾਵੇਗੀ।
ਮੁੱਖ ਵਿਕਸ ਅਧਿਕਾਰੀ (ਸੀਡੀਓ) ਅਰੁਣ ਕੁਮਾਰ ਨੇ ਅੱਜ ਇੱਥੇ ਦੱਸਿਆ ਕਿ ਸਵੱਛ ਤੇ ਸਿਹਤਮੰਦ ਵਾਤਾਵਰਨ ਬਣਾਈ ਰੱਖਣ ਲਈ ਖੁੱਲ੍ਹੇ ‘ਚ ਪਖ਼ਾਨਾ ਜਾਣ ਵਾਲਿਆਂ ਨੂੰ ਡਰੋਨ ਕੈਮਰੇ ਨਾਲ ਨਿਸ਼ਾਨਦੇਹੀ ਕਰੇਗਾ।
ਉਨ੍ਹਾਂ ਦੀ ਅਗਵਾਈ ‘ਚ ਇੱਕ ਟੀਮ ਨੇ ਡਰੋਨ ਕੈਮਰੇ ਰਾਹੀਂ ਪੇਂਡੂ ਇਲਾਕਿਆਂ ‘ਚ ਨਿਗਰਾਨੀ ਕੀਤੇ ਜਾਣ ਦਾ ਟ੍ਰਾਇਲ ਕੀਤਾ।