ਕਸ਼ਮੀਰ : ਜ਼ਖ਼ਮੀਆਂ ਨੂੰ ਮਿਲਣ ਗਏ ਮਣੀਸ਼ੰਕਰ ਅਈਅਰ ਨੂੰ ਭੀੜ ਨੇ ਭਜਾਇਆ

ਸ੍ਰੀਨਗਰ। ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਣੀਸ਼ੰਕਰ ਅਈਅਰ ਤੇ ਪੱਤਰਕਾਰ ਪ੍ਰੇਮ ਸ਼ੰਕਰ ਝਾ ਨੂੰ ਸ੍ਰੀਨਗਰ ਦੇ ਸ੍ਰੀ ਮਹਾਰਾਜਾ ਹਰਿ ਸਿੰਘ ਹਸਪਤਾਲ ‘ਚ ਭੀੜ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਪ੍ਰਦਰਸ਼ਨ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਲਈ ਅੱਜ ਹਸਪਤਾਲ ਗਏ ਸਨ ਪਰ ਉਥੇ ਮੌਜ਼ੂਦ ਲੋਕਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਉਥੋਂ ਪੁੱਠੇ ਪੈਰੀਂ ਪਰਤਣਾ ਪਿਆ। ਅਈਅਰ ਤੇ ਝਾਅ ਪੱਤਰਕਾਰਾਂ ਤੇ ਸਮਾਜਿਕ ਵਰਕਰਾਂ ਦੀ ਟੀਮ ਨਾਲ ਸ੍ਰੀਨਗਰ ਗÂ ੇਸਨ।