ਕਸ਼ਮੀਰ ਮੁੱਦਾ : ਪਾਕਿਸਤਾਨ ਨੂੰ ਯੂਐਨ ਤੋਂ ਝਟਕਾ, ਭਾਰਤ ਦਾ ਪੱਖ ਲਿਆ

ਯੂਨਾਈਟਿਡ ਨੇਸ਼ਨਜ਼। ਕਸ਼ਮੀਰ ਨੂੰ ਲੈ ਕੇ ਯੂਨਾਈਟਿਡ ਨੇਸ਼ਨਜ਼ ਤੋਂ ਪਾਕਿਸਤਾਨ ਨੂੰ ਕਰਾਰਾ ਝਟਕਾ ਲੱਗਿਆ ਹੈ। ਬੀਤੇ ਕੱਲ੍ਹ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਕਿਹਾ ਸੀ ਕਿ  ਇਸਲਾਮਾਬਾਦ ਦੀ ਵਿਦੇਸ਼ ਨੀਤੀ ਦੀ ਬੁਨਿਆਦ ਕਸ਼ਮੀਰ ਹੈ। ਨਵਾਜ ਸ਼ਰੀਫ਼ ਨੇ ਕਸ਼ਮੀਰ ਦੇ ਮਾਮਲੇ ‘ਚ ਯੂਐੱਨ ਤੇ ਹੋਰ ਦੇਸ਼ਾਂ ਨੂੰ ਦਖ਼ਲਅੰਦਾਜ਼ੀ ਦੀ ਅਪੀਲ ਕੀਤੀ ਸੀ। ਪਾਕਿਸਤਾਨ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾ ਰਿਹਾ ਸੀ
ਯੂਨਾਈਟਿਡ ਨੇਸ਼ਨਜ਼ ਨੇ ਕਿਹਾ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਾ ਦੋਵੱਲਾ ਮੁੱਦਾ ਹੈ। ਯੂਐੱਨ ਨੇ ਕਿਹਾ ਕਿ ਕਸ਼ਮੀਰ ਦੇ ਮਾਮਲੇ ‘ਚ ਕੋਈ ਤੀਜਾ ਪੱਖ ਦਖ਼ਲਅੰਦਾਜ਼ੀ ਨਹੀਂ ਕਰੇਗਾ। ਜਾਹਿਰ ਹੈ ਕਿ ਪਾਕਿਸਤਾਨ ਦੇ ਕਸ਼ਮੀਰ ਕਾਰਡ ਨੂੰ ਯੂਐੱਨ ਨੇ ਰੱਦ ਕਰ ਦਿੱਤਾ ਹੈ। ਪਾਕਿਸਤਾਨ ਖੁੱਲ੍ਹ ਕੇ ਕਸ਼ਮੀਰ ਮਾਮਲੇ ‘ਚ ਯੂਨਾਈਟਿਡ ਨੇਸ਼ਨਜ਼ ਕੋਲੋਂ ਦਖਲਅੰਦਾਜ਼ੀ ਦੀ ਮੰਗ ਕਰਦਾ ਰਿਹਾ ਹੈ।