ਕਸ਼ਮੀਰ : ਫੌਜ ਦੇ ਜਵਾਨ ਚੌਕਸ, ਘੁਸਪੈਠ ਦੀ ਸਾਜਿਸ਼ ਨਾਕਾਮ

ਏਜੰਸੀ ਸ੍ਰੀਨਗਰ,
ਜੰਮੂ-ਕਸ਼ਮੀਰ ‘ਚ ਬਾਰਾਮੂਲਾ ਜ਼ਿਲ੍ਹੇ ਦੇ ਰਾਮਪੁਰ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਤਾਇਨਾਤ ਜਵਾਨਾਂ ਨੇ ਅੱਤਵਾਦੀਆਂ ਦੀ ਘੁਸਪੈਠ ਕਰਨ ਦੀ ਇੱਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ
ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਅੱਜ ਦੇਰ ਰਾਤ ਕੰਟਰੋਲ ਰੇਖਾ ‘ਤੇ ਤਾਇਨਾਤ ਜਵਾਨਾਂ ਨੇ ਹਨ੍ਹੇਰੇ ਦਾ ਫਾਇਦਾ ਉਠਾ ਕੇ ਭਾਰਤੀ ਹੱਦ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਕੁਝ ਅੱਤਵਾਦੀਆਂ ਨੂੰ
ਕਸ਼ਮੀਰ : ਫੌਜ ਦੇ ਜਵਾਨ …
ਦੇਖਿਆ ਜਦੋਂ ਜਵਾਨਾਂ ਨੇ ਉਨ੍ਹਾਂ ਲਲਕਾਰਿਆ ਤੇ ਆਤਮਸਮਰਪਣ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਵਾਨਾਂ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ ਤੇ ਮੁਕਾਬਲਾ ਸ਼ੁਰੂ ਹੋ ਗਈ ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਤੇ ਅੱਤਵਾਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਭੱਜਣ ਲਈ ਮਜ਼ਬੂਰ ਹੋ ਗਏ  ਇਸ ਤੋਂ ਬਾਅਦ ਸਰਹੱਦੀ ਫੌਜੀ ਕੈਂਪਾਂ ਤੋਂ ਵਾਧੂ ਜਵਾਨਾਂ ਨੂੰ ਭੇਜ ਕੇ ਪੂਰੇ ਖੇਤਰ ਦੀ ਸੰਘਨ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਉੜੀ ਸੈਕਟਰ ਦੇ ਜਬਲਾ ‘ਚ ਅੱਤਵਾਦੀਆਂ ਦੀ ਗੋਲੀਬਾਰੀ ‘ਚ ਇੱਕ ਜਵਾਨ ਦੇ ਜਖ਼ਮੀ ਹੋਣ ਤੋਂ ਬਾਅਦ ਫੌਜ ਦੇ ਤਲਾਸ਼ੀ ਅਭਿਆਨ ਕਾਰਨ ਸੋਮਵਾਰ ਨੂੰ ਸ੍ਰੀਨਗਰ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਮੁਜੱਫਰਾਬਾਦ ਦੇ ਦਰਮਿਆਨ ਚੱਲਣ ਵਾਲੀ ਹਫ਼ਤੇ ਕਾਰਵਾਂ-ਏ-ਅਮਨ ਬੱਸ ਦੇ ਮੁਲਤਵੀਂ ਹੋਣ ਦੇ ਦੋ ਦਿਨ ਬਾਅਦ ਘੁਸਪੈਠ ਦੀ ਇਹ ਕੋਸ਼ਿਸ਼  ਹੋਈ ਹੈ ਜ਼ਿਕਰਯੋਗ ਹੈ ਕਿ ਪਾਕਿਤਸਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਵੱਡੀ ਗਿਣਤੀ ‘ਚ ਅੱਤਵਾਦੀ  ਭਾਰਤੀ ਹੱਦ ‘ਚ ਘੁਸਪੈਠ ਲਈ ਉੱਚੇ ਸਥਾਨਾਂ ‘ਤੇ ਬਰਫ਼ ਪਿਘਲਣੇ ਦਾ ਇੰਤਜ਼ਾਰ ਕਰ ਰਹੇ ਹਨ ਸਰਹੱਦ ‘ਤੇ ਤਾਇਨਾਤ ਭਾਰਤੀ ਜਵਾਨ ਹਾਲਾਂਕਿ ਅਜਿਹੇ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਮੁਸਤੈਦ ਹੈ