ਸ੍ਰੀਨਗਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਸ਼ਮੀਰ ਦੇ ਹਾਲਾਤ ਅਤੇ ਮੁੱਦੇ ‘ਤੇ ਇੱਕ ਸਰਵਪਾਰਟੀ ਬੈਠਕ ਬੁਲਾਉਣਗੇ।
ਕਸ਼ਮੀਰ ‘ਚ ਹਿਜਬੁਲ ਕਮਾਂਡਰ ਬੁਰਹਾਨ ਵਾਣੀ ਦੀ ਮੌਤ ਤੋਂ ਬਾਅਦ ਹਿੰਸਾ ਤੇ ਤਣਾਅ ਦੇ ਕਾਰਨ ਪਿਛਲੇ 35 ਦਿਨਾਂ ਤੋਂ ਲਗਾਤਾਰ ਕਰਫਿਊ ਅਤੇ ਬੰਦ ਹੈ।
ਬੁੱਧਵਾਰ ਨੂੰ ਰਾਜ ਸਭਾ ‘ਚ ਕਸ਼ਮੀਰ ‘ਤੇ ਹੋਈ ਚਰਚਾ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਸੀ ਕਿ ਕਸ਼ਮੀਰ ਦੇ ਹਾਲਤਾਂ ਨੂੰ ਆਮ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ‘ਚ ਸ਼ੁੱਕਰਵਾਰ ਨੂੰ ਸਰਵਪਾਰਟੀ ਬੈਠਕ ਹੋਵੇਗੀ ਤੇ ਉਸ ‘ਚ ਸਾਂਝੀ ਨੀਤੀ ‘ਤੇ ਵਿਚਾਰ ਕੀਤਾ ਜਾਵੇਗਾ।