ਕਸ਼ਮੀਰ ‘ਚ ਵੱਖਵਾਦੀਆਂ ਦੀ ਰੈਲੀ ਅਸਫ਼ਲ

ਸ੍ਰੀਨਗਰ। ਜੰਮੂ ਕਸ਼ਮੀਰ ਪੁਲਿਸ ਨੇ ਜਨਮਤ ਸੰਗ੍ਰਹਿ ਦੀ ਮੰਗ ਨੂੰ ਲੈ ਕੇ ਵੱਖਵਾਦੀਆਂ ਦੀ ਇਤਿਹਾਸਕ ਲਾਲ ਚੌਕ ਤੱਕ ਆਹੂਤ ਰੈਲੀ ਨੂੰ ਸ਼ਨਿੱਚਰਵਾਰ ਨੂੰ ਅਸਫ਼ਲ ਕਰ ਦਿੱਤਾ। ਵੱਖਵਾਦੀ ਸੰਗਠਨ ਹੁਰੀਅਤ ਕਾਨਫਰਸੰ ਦੇ ਦੋਵੇਂ ਧੜਿਆਂ ਨੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਲਾਲ ਚੌਕ ਤੱਕ ਜਨਮਤ ਸੰਗ੍ਰਹਿ ਰੈਲੀ ਦਾ ਸੱਦਾ ਦਿੱਤਾ ਹੈ।
ਹੁਰੀਅਤ ਕਾਨਫਰੰਸ ਨੇ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ 9 ਜੁਲਾਈ ਤੋਂ ਹੀ ਬੰਦ ਦਾ ਸੱਦਾ ਦਿੱਤਾ ਹੈ ਤੇ ਉਸ ਨੇ 18 ਅਗਸਤ ਤੱਕ ਆਪਣੀ ਹੜਤਾਲ ਵਧਾ ਦਿੱਤੀ ਹੈ।