ਸ੍ਰੀਨਗਰ। ਜੰਮੂ-ਕਸ਼ਮੀਰ ਦੇ ਕਸ਼ਮੀਰ ਘਾਟੀ ‘ਚ ਅੱਜ ਲਗਾਤਾਰ 42ਵੇਂ ਦਿਨ ਵੀ ਕਰਫਿਊ ਲਾਗੂ ਰਹਿਣ ਨਾਲ ਜਨਜੀਵਨ ਪ੍ਰਭਾਵਿਤ ਹੈ, ਸੁਰੱਖਿਆ ਬਲਾਂ ਨੇ ਵੱਖਵਾਦੀਆਂ ਦੀ ‘ਅਰਿਪੰਥਨ ਚੱਲੋ’ ਦੀ ਅਪੀਲ ਨੂੰ ਅਸਫ਼ਲ ਕਰਨ ਲਈ ਬਡਗਾਮ ਵੱਲ ਜਾਣ ਵਾਲੇ ਮਾਰਗਾਂ ਨੂੰ ਬੰਦ ਕਰ ਦਿੱਤਾ ਹੈ।
ਵੱਖਵਾਦੀਆ ਨੇ ਲੋਕਾਂ ਨੂੰ ਸ਼ੁੱਕਰਵਾਰ ਦੀ ਨਮਾਜ ਤੇ ਸੁਰੱਖਿਆ ਬਲਾਂ ਦੀ ਗੋਲ਼ੀਬਾਰੀ ‘ਚ 16 ਅਗਸਤ ਨੂੰ ਮਾਰੇ ਗਏ ਚਾਰ ਪ੍ਰਦਰਸ਼ਨਕਾਰੀਆਂ ਨੂੰ ਸ਼ਰਧਾਂਜਲੀ ਦੇਣ ਲÂਂ ਬਡਗਾਮ ਜ਼ਿਲ੍ਹੇ ਦੇ ਅਰਿਪੰਥਨ ਇਲਾਕੇ ‘ਚ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਇਲਾਕੇ ‘ਚ ਭਾਰੀ ਗਿਣਤੀ ‘ਚ ਸੁਰੱਖਿਆ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।