ਕਸ਼ਮੀਰ ‘ਚ ਜਿਹਾਦ ਫੈਲਾਉਣ ਲਈ ਨਵਾਜ਼ ਨੇ ਲਾਦੇਨ ਤੋਂ ਲਏ ਸਨ ਪੈਸੇ: ਪੀਟੀਆਈ

ਏਜੰਸੀ
ਇਸਲਾਮਾਬਾਦ,
ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀਟੀਆਈ) ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਨੇ ਕਸ਼ਮੀਰ ‘ਚ ਜਿਹਾਦ ਨੂੰ ਫੈਲਾਉਣ ਲਈ ਓਸਾਮਾ ਬਿਨ ਲਾਦੇਨ ਤੋਂ ਪੈਸੇ ਲਏ ਸਨ
ਵਿਰੋਧੀ ਧਿਰ ਦੇ ਆਗੂ ਇਮਰਾਨ ਖਾਨ ਦੀ ਪਾਰਟੀ ਨੇ ਇਸ ਕਥਿਤ ਭ੍ਰਿਸ਼ਟਾਚਾਰ ਲਈ ਨਵਾਜ਼ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ ਪਾਰਟੀ ਦੇ ਬੁਲਾਰੇ ਫਵਾਦ ਚੌਧਰੀ ਨੇ ਕਿਹਾ ਕਿ ਇਸ ਮਾਮਲੇ ‘ਚ ਅਸੀਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਨਵਾਜ਼ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰਾਂਗੇ ਇੱਕ ਰਿਪੋਰਟ ਮੁਤਾਬਕ, ਫਵਾਦ ਚੌਧਰੀ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਨੂੰ ਕਹਾਂਗੇ ਕਿ ਪਾਕਿਸਤਾਨ ਦੇ ਲੋਕਤੰਤਰ ਨੂੰ ਅਸਥਿਰ ਕਰਨ ਅਤੇ ਸਾਜਿਸ਼ ਰਚਣ ਲਈ ਵਿਦੇਸ਼ੀ ਵਿਅਕਤੀ ਪੈਸਾ ਲੈਣ ਵਾਲੇ ਨਵਾਜ਼ ਖਿਲਾਫ਼ ਕੇਸ ਦਰਜ ਕੀਤਾ ਜਾਵੇ
ਚੌਧਰੀ ਨੇ ਕਿਹਾ ਕਿ ਪਹਿਲਾਂ ਵੀ ਸਰੀਫ਼ ਦਾ ਨਾਂਅ ਚੁਣੀਆਂ ਗਈਆਂ ਸਰਕਾਰਾਂ ਖਿਲਾਫ਼ ਸਾਜਿਸ਼ ਰਚਣ ‘ਚ ਸਾਹਮਣੇ ਆ ਚੁੱਕਾ ਹੈ ਉਨ੍ਹਾਂ ਨੇ ਇਸ ਸਾਜਿਸ਼ ‘ਚ ਅਹਿਮ ਕਿਰਦਾਰ ਨਿਭਾਇਆ ਸੀ ਪੀਟੀਆਈ ਨੇ ਸਰੀਫ਼ ਖਿਲਾਫ਼ ਇੱਕ ਹੋਰ ਪਟੀਸ਼ਨ ਫਾਇਲ ਕਰਨ ਦਾ ਐਲਾਨ ਕੀਤਾ ਸੀ ਜਿਸ ‘ਚ ਪੀਟੀਆਈ ਸੁਪਰੀਮ ਕੋਰਟ ਨੂੰ 2012 ਦੇ ਅਸਗਰ ਖਾਨ ਕੇਸ ‘ਤੇ ਦਿੱਤੇ ਗਏ ਫੈਸਲੇ ਨੂੰ ਲਾਗੂ ਕਰਨ ਦੀ ਅਪੀਲ ਕਰੇਗੀ ਜਿਸ ‘ਚ ਕਿਹਾ ਗਿਆ ਸੀ ਕਿ 1990 ਦੀਆਂ ਆਮ ਚੋਣਾਂ ‘ਚ ਪਾਕਿਸਤਾਨ ਪੀਪੁਲਜ਼ ਪਾਰਟੀ ਨੂੰ ਜਿੱਤ ਤੋਂ ਰੋਕਣ ਲਈ ਨਵਾਜ਼ ਅਤੇ ਦੂਜੇ ਸਿਆਸੀ ਆਗੂਆਂ ਨੂੰ ਪੈਸੇ ਦਿੱਤੇ ਗਏ ਸਨ ਪੀਟੀਆਈ ਨੇ ਕਿਹਾ ਕਿ ਉਹ ਇਸੇ ਹਫਤੇ ਨਵਾਜ਼ ਖਿਲਾਫ਼ ਦੋ ਕੇਸ ਫਾਇਲ ਕਰੇਗੀ