ਕਸ਼ਮੀਰ ਘਾਟੀ ‘ਚ ਮੋਬਾਇਲ ਟੈਲੀਫੋਨ ਸੇਵਾ ਫਿਰ ਤੋਂ ਬਹਾਲ

ਸ੍ਰੀਨਗਰ,  (ਏਜੰਸੀ) ਕਸ਼ਮੀਰ ਘਾਟੀ ‘ਚ ਸ਼ਨਿੱਚਰਵਾਰ ਨੂੰ ਛੇ ਦਿਨਾਂ ਤੋਂ ਬੰਦ ਤੋਂ ਬਾਅਦ ਇੱਕ ਵਾਰ ਫ਼ਿਰ ਤੋਂ ਪੋਸਟਪੇਡ ਮੋਬਾਇਲ ਟੈਲੀਫੋਨ ਸੇਵਾ ਬਹਾਲ ਕਰ ਦਿੱਤੀ ਗਈ ਹੈ ਘਾਟੀ ‘ਚ ਫੈਲ ਰਹੀਆਂ ਅਫਵਾਹਾਂ ਨੂੰ ਰੋਕਣ ਲਈ ਉੱਥੇ ਮੋਬਾਇਲ ਸੇਵਾ ਦੇ ਛੇ ਦਿਨਾਂ ਲਈ  ਦੇਰੀ ਕਰ ਦਿੱਤੀ ਗਈ ਸੀ ਬੀਤੇ 43 ਦਿਨਾਂ ‘ਚ ਅਸ਼ਾਂਤੀ ਅਤੇ ਹਿੰਸਾ ਦੀ ਵਜ੍ਹਾ ਕਾਰਨ ਘਾਟੀ ‘ਚ ਹੁਣ ਤੱਕ 64 ਮਾਰੇ ਜਾ ਚੁੱਕੇ ਹਨ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਲਗਭਗ 11 ਵਜੇ ਮੋਬਾਇਲ ਸੇਵਾ ਦੇ ਸਾਰੇ ਨੈੱਟਵਰਕਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ
ਉਹਨਾਂ ਦੱਸਿਆ ਕਿ ਹਾਲਾਂਕਿ, ਪ੍ਰੀ-ਪੇਡ ਫੋਨ ‘ਤੇ ਆਊਟਗੋਇੰਗ ਕਾਲ ਦੀ ਸਹੁਲਤ ਅਜੇ ਤੱਕ ਸ਼ੁਰੂ ਨਹੀਂ ਕੀਤੀ ਜਾ ਸਕੀ ਹੈ ਅਜ਼ਾਦੀ ਦਿਵਸ ਸਮਾਗਮ ‘ਚ ਸੁਰੱਖਿਆ ਪ੍ਰਬੰਧ ਨੂੰ ਲੈ ਕੇ ਅਤੇ ਸਿਟੀ ਸੈਂਟਰ ‘ਚ ਵੱਖਵਾਦੀਆਂ ਦੀਆਂ ਰੈਲੀਆਂ ਕਰਨ ਦੀ ਯੋਜਨਾ ਨੂੰ ਅਸਫ਼ਲ ਕਰਨ ਲਈ 13 ਅਗਸਤ ਨੂੰ ਮੋਬਾਇਲ ਸੇਵਾ ‘ਤੇ ਰੋਕ ਲਾ ਦਿੱਤੀ ਗਈ ਸੀ