ਸ੍ਰੀਨਗਰ : ਹਿੰਸਾਗ੍ਰਸਤ ਕਸ਼ਮੀਰ ਘਾਟੀ ‘ਚ ਕੱਲ੍ਹ ਰਾਤ ਤੋਂ ਪ੍ਰੀ-ਪੇਡ ਮੋਬਾਇਲ ਫੋਨ ਸੇਵਾ ਫਿਰ ਤੋਂ ਰੱਦ ਕਰ ਦਿੱਤੀ ਗਈ ਹੈ। ਘਾਟੀ ‘ਚ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਣੀ ਦੇ ਮਾਰੇ ਜਾਣ ਤੋਂ ਬਾਅਦ 9 ਜੁਲਾਈ ਤੋਂ ਭੜਕੀ ਹਿੰਸਾ ਤੋਂ ਬਾਅਦ ਸਾਰੀਆਂ ਕੰਪਨੀਆਂ ਦੀਆਂ ਮੋਬਾਇਲ ਇੰਟਰਨੈੱਟ ਸੇਵਾ ਬੰਦ ਹੈ ਪਰ ਪੋਸਟਪੇਡ ਮੋਬਾਇਲ ਸੇਵਾ ਚਾਲੂ ਹੈ।
ਨਾਲ ਹੀ ਸਾਲ 2010 ਤੋਂ ਸਥਾਨਕ ਕੇਬਲ ਚੈਨਲਾਂ ‘ਤੇ ਖ਼ਬਰਾਂ ਦੇ ਪ੍ਰਸਾਰਣ ‘ਤੇ ਲੱਗੀ ਪਾਬੰਦੀ ਵੀ ਜਾਰੀ ਹੈ।