ਕਰਜ਼ੇ ਨੇ ਨਿਗਲ਼ਿਆ ਇੱਕ ਹੋਰ ਕਿਸਾਨ

ਸਤਪਾਲ ਖਡਿਆਲ
ਦਿੜ੍ਹਬਾ ਮੰਡੀ,।
ਸਿਰ ਚੜ੍ਹੇ ਕਰਜ਼ੇ ਕਾਰਨ ਪੰਜਾਬ ਦੇ ਇੱਕ ਹੋਰ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਦਿੰਦਿਆਂ ਪਿੰਡ ਕੜਿਆਲ ਵਾਸੀਆਂ ਨੇ ਦੱਸਿਆ ਕਿ  ਮ੍ਰਿਤਕ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੜਿਆਲ (37) ਦੇ ਪਿਤਾ ਨੇ ਵੀ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਲਈ ਸੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਸਿਰ ਬੈਂਕਾਂ ਤੇ ਆੜ੍ਹਤੀਆਂ ਦਾ 16-17 ਲੱਖ ਦੇ ਕਰੀਬ ਕਰਜ਼ਾ ਸੀ ਜ਼ਮੀਨ ਘੱਟ ਹੋਣ ਕਾਰਨ ਜਗਤਾਰ ਸਿੰਘ ਨੇ ਕਰਜ਼ਾ ਉਤਾਰਨ ਲਈ ਖੇਤੀ ਸੰਦ ਵੀ ਵੇਚ ਦਿੱਤੇ ਸਨ ਜਗਤਾਰ ਦੇ ਵੱਡੇ ਭਰਾ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਜਾਣ ਕਾਰਨ ਕਰਜ਼ਾ ਲਾਹੁਣ ਦੀ ਸਾਰੀ ਜਿੰਮੇਵਾਰੀ ਜਗਤਾਰ ਸਿੰਘ ਸਿਰ ਆ ਗਈ ਸੀ ਇਸ ਕਾਰਨ ਉਹ ਕਾਫੀ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਅੱਜ ਸਵੇਰੇ ਕੋਈ ਜਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ, ਦੋ ਧੀਆਂ, ਇੱਕ ਪੁੱਤਰ ਛੱਡ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਤਪਤਾਲ ਸੁਨਾਮ  ਭੇਜ ਦਿੱਤੀ ਹੈ।