ਔਰਬਿਟ ਤੇ ਨਿੱਜੀ ਕੰਪਨੀ ਦੀ ਬੱਸ ਦਰਮਿਆਨ ਟੱਕਰ, ਤਿੰਨ ਮੌਤਾਂ, 13 ਜਣੇ ਜ਼ਖ਼ਮੀ

ਜੰਲਧਰ,  (ਸੱਚ ਕਹੂੰ ਨਿਊਜ਼) ਔਰਬਿੱਟ ਅਤੇ ਇੱਕ ਨਿੱਜੀ ਕੰਪਨੀ ਦੀ ਬੱਸ ਦਰਮਿਆਨ ਅੱਜ ਨਕੋਦਰ ਨੇੜੇ ਵਾਪਰੇ ਦਰਦਨਾਕ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂ ਕਿ 13 ਜਣਿਆਂ ਦੇ ਜ਼ਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਹੈ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਦਲਾਂ ਦੀ ਮਾਲਕੀ ਵਾਲੀ ਔਰਬਿਟ ਬੱਸ ਅਤੇ ਜੀ. ਐਸ. ਕੇ . ਕੰਪਨੀ ਦੀ ਬੱਸ ਵਿਚਾਲੇ ਨਕੋਟਰ ਦੇ ਮਲਸੀਆਂ ਰੋਡ ਨੇੜੇ ਆਹਮੋ-ਸਾਹਮਣੀ ਟੱਕਰ ਹੋਈ ਹੈ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਤਿੰਨ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ 13 ਜਣੇ ਜ਼ਖ਼ਮੀ ਹੋ ਗਏੇ ਜ਼ਖਮੀਆਂ ਨੂੰ ਨਕੋਦਰ ਅਤੇ ਸ਼ਾਹਕੋਟ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਜ਼ਖਮੀਆਂ ਵਿਚੋਂ ਚਾਰ ਲੋਕਾਂ ਦੀ ਹਾਲਤ ਨਾਜ਼ੁਕ ਨਾਜ਼ੁਕ ਬਣੀ ਹੋਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ