ਸਨਰਾਈਜ਼ (ਅਮਰੀਕਾ)। ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨ ੇਪੱਛਮੀ ਏਸ਼ਾ ਤੋਂ ਯੂਪਰੀ ਸ਼ਹਿਰਾਂ ਤੱਕ ਕਹਿਰ ਵਰ੍ਹਾਉਣ ਵਾਲੇ ਇਸਲਾਮਿਕ ਸਟੇਟ ਦੀ ਸਥਾਪਨਾ ਕੀਤੀ ਹੈ।
ਇਸ ਤੋਂ ਕੁਝ ਹੀ ਪਲਾਂ ਬਾਅਦ ਕਿਸੇ ਹੋਰ ਵਿਸ਼ੇ ‘ਤੇ ਬੋਲਣ ਸਮੇਂ ਟਰੰਪ ਨੇ ਰਾਸ਼ਟਰਪਤੀ ਦਾ ਪੂਰਾ ਨਾਂਅ ਬਰਾਕ ਹੁਸੈਨ ਓਬਾਮਾ ਲੈਂਦਿਆਂ ਉਨ੍ਹਾਂ ਬਾਰੇ ਇਹ ਗੱਲਾਂ ਕਹੀਆਂ।
ਟਰੰਪ ਨੇ ਫਲੋਰੀਡਾ ਦੇ ਫੋਰਟ ਲਾਡਰਡੇਲ ਤੋਂ ਬਾਹਰ ਇੱਕ ਰੈਲੀ ਦੌਰਾਨ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਉਹ ਕਈ ਮਾਮਲਿਆਂ ‘ਚ ਰਾਸ਼ਟਰਪਤੀ ਓਬਰਮਾ ਦਾ ਸਨਮਾਨ ਕਰਦੇ ਹਨ। ਉਹ ਆਈਐੱਸਆਈਐੱਸ ਦੇ ਸੰਥਾਪਕ ਹਨ।
ਉਨ੍ਹਾਂ ਨੇ ਆਪਣੇ ਇਸ ਦੋਸ਼ ‘ਤੇ ਜ਼ੋਰ ਦੇਣ ਲਈ ਇਸ ਦੋਸ਼ ਨੂੰ ਤਿੰਨ ਵਾਰ ਦੁਹਰਾਇਆ।