ਵਾਸ਼ਿੰਗਟਨ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਰਾਸ਼ਟਰਪਤੀ ਬਰਾਕ ਓਬਾਮਾ ਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਵਿਰੁੱਧ ਇਸਲਾਮਿਕ ਸਟੇਟ ਸਬੰਧੀ ਆਪਣੇ ਬਿਆਨੋਂ ਪਲਟ ਗਏ ਹਨ।
ਸ੍ਰੀ ਟਰੰਪ ਨੇ ਪਹਿਲਾਂ ਕਿਹਾ ਸੀ ਕਿ ਓਬਾਮਾ ਤੇ ਸ੍ਰੀਮਤੀ ਕਲਿੰਟਨ ਇਸਲਾਮਿਕ ਸਟੇਟ ਦੇ ਸੰਸਥਾਪਕ ਤੇ ਸਹਿ ਸੰਸਥਾਪਕ ਹਨ ਕਿਉਂਕਿ ਉਨ੍ਹਾਂ ਦੀ ਵਿਦੇਸ਼ ਨੀਤੀ ਕਾਰਨ ਇਸ ਅੱਤਵਾਦੀ ਸੰਗਠਨ ਦਾ ਵਿਸਥਾਰ ਹੋਇਆ ਸੀ ਤੇ ਉਸ ਨੇ ਸੀਰੀਆ ਤੇ ਇਰਾਕ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰ ਲਿਆ ਸੀ।
ਸ੍ਰੀ ਟਰੰਪ ਦੇ ਦੂਜੇ ਬਿਆਨਾਂ ਵਾਂਗ ਇਸਲਾਮਿਕ ਸਟੇਟ ਦਾ ਬਿਆਨ ਉਨ੍ਹਾਂ ਲਈ ਭਾਰੀ ਪਿਆ ਤੇ ਉਨ੍ਹਾਂ ਨੇ ਆਪਣੇ ਪਿਛਲੇ ਕਈ ਵਿਵਾਦ ਭਰੇ ਹੋਰ ਬਿਆਨਾਂ ਵਾਂਗ ਇਸ ਨੂੰ ਵਾਪਸ ਲੈ ਲਿਆ।