ਐਮਰਜੰਸੀ ਹਾਲਾਤਾਂ ‘ਚ ਉਤਰਿਆ ਸਮੁੰਦਰੀ ਫੌਜ ਦਾ ਹੈਲੀਕਾਪਟਰ

ਮੁੰਬਈ, 18 ਅਗਸਤ (ਏਜੰਸੀ) ਲਗਾਤਾਰ ਅਭਿਆਸ ਕਰ ਰਹੇ ਇੱਕ ਚੇਤਕ ਹੈਲੀਕਾਪਟਰ ਨੂੰ ਤਕਨੀਕੀ ਸਮੱਸਿਆ ਕਾਰਨ ਨਵੀਂ ਮੁੰਬਈ ‘ਚ ਉਰਣ ਨੇੜੇ ਐਡਵਾਂਸਡ ਲੈਂਡਿੰਗ ਗਰਾਊਂਡ ‘ਤੇ ਐਮਰਜੰਸੀ ਹਾਲਾਤਾਂ ‘ਚ ਅੱਜ ਉਤਾਰਿਆ ਗਿਆ ਇੱਕ ਰੱਖਿਆ ਬੁਲਾਰੇ ਨੇ ਕਿਹਾ ਕਿ ਮੁੰਬਈ ਤੋਂ ਉੱਡਾਨ ਭਰਨ ਵਾਲੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਤੇ ਜਹਾਜ਼ ‘ਚ ਸਵਾਰ ਸਾਰੇ ਵਿਅਕਤੀ ਸੁਰੱਖਿਅਤ ਹਨ ਉਨ੍ਹਾਂ ਕਿਹਾ ਕਿ ਸਹਾਇਤਾ ਮੁਹੱਇਆ ਕਰਵਾਉਣ ਲਈ ਇੱਕ ਸਹਾਇਕ ਹੈਲੀਕਾਪਟਰ ਨੂੰ ਭੇਜਿਆ ਗਿਆ ਹੈ ਹੈਲੀਕਾਪਟਰ ਛੇਤੀ ਹੀ ਘਟਨਾ ਸਥਾਨ ਤੋਂ ਉੱਡਾਨ ਭਰੇਗਾ
ਅਜਿਹਾ ਸਮਝਿਆ ਜਾ ਰਿਹਾ ਹੈ ਕਿ ਤੇਲ ਦੇ ਸ਼ੱਕੀ ਰਿਸਾਵ ਤੋਂ ਬਾਅਦ ਚੇਤਕ ਹੈਲੀਕਾਪਟਰ ਨੂੰ ਸੁਰੱਖਿਅਤ ਉਤਾਰਨ ਦਾ ਰਸਤਾ ਅਪਣਾਇਆ ਤਕਨੀਕੀ ਖਰਾਬੀ ਠੀਕ ਕਰਨ ਲਈ ਜ਼ਰੂਰੀ ਸਮਾਨ ਨਾਲ ਇੱਕ ਹੈਲੀਕਾਪਟਰ ਤੇ ਇੱਕ ਟੀਮ ਨੂੰ ਭੇਜਿਆ ਗਿਆ ਹੈ