ਏਸੀ ਬੱਸ ਨੂੰ ਅੱਗ ਲੱਗੀ, ਤਿੰਨ ਸਵਾਰੀਆਂ ਦੀ ਮੌਤ

ਅਮਿਤ/ਪਰਮਜੀਤ
ਰਾਮਪੁਰਾ ਫੂਲ
ਰਾਮਪੁਰਾ ਫੂਲ ਵਿਖੇ ਦੇਰ ਸ਼ਾਮ ਇੱਕ ਏਸੀ ਬੱਸ ਨੂੰ ਭਿਆਨਕ ਅੱਗ ਲੱਗ ਜਾਣ ਕਾਰਨ ਤਿੰਨ ਸਵਾਰੀਆਂ ਦੀ ਮੌਤ ਹੋ ਗਈ ਇਸ ਦੁਖਦਾਇਕ ਘਟਨਾ ‘ਚ 19 ਸਵਾਰੀਆਂ ਜ਼ਖਮੀਆਂ ਹੋ ਗਈਆਂ ਜਿਨ੍ਹਾਂ ‘ਚ ਤਿੰਨ ਦੀ ਹਾਲਤ ਗੰਭੀਰ ਹੈ ਜ਼ਖਮੀਆਂ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਆਰਟੀਸੀ ਕੰਪਨੀ ਦੀ ਮੰਦਭਾਗੀ ਬੱਸ ਪੀਬੀ-19 ਐੱਲ-0555, ਜੋ ਕਿ ਬਠਿੰਡਾ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਪਰ ਜਦੋਂ ਇਹ ਬੱਸ ਸ਼ਾਮ 6:30 ਵਜੇ ਦੇ ਕਰੀਬ ਬਠਿੰਡਾ ਜੀਟੀ ਰੋਡ ‘ਤੇ ਸਥਿੱਤ ਸਟੈਲਕੋ ਫਾਟਕ ਨੇੜੇ ਪਹੁੰਚੀ ਤਾਂ ਕਿਸੇ ਤਕਨੀਕੀ ਖਰਾਬੀ ਕਾਰਨ ਬੱਸ ਨੂੰ ਅਚਾਨਕ ਅੱਗਲੱਗ ਗਈ ਤੇ ਇਹ ਅੱਗ ਭਿਆਨਕ ਰੂਪ ਧਾਰਨ ਕਰ ਗਈ । ਜਿਸ ਕਾਰਨ ਸਵਾਰੀਆਂ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਤੇ ਇਸ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਤਿੰਨ ਸਵਾਰੀਆਂ ਦੀ ਬੁਰੀ ਤਰਾ ਝੁਲਸ ਜਾਣ ਕਾਰਨ ਮੋਕੇ ਪਰ ਹੀ ਮੌਤ ਹੋ ਗਈ । ਇਸ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਪ੍ਰਸ਼ਾਸਨ, ਸਹਾਰਾ ਵਰਕਰ ਤੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਣੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੋ ਗੱਡੀਆਂ ਸਮੇਤ ਮੋਕੇ ਪਰ ਪਹੁੰਚੇ ਤੇ ਕਾਫੀ ਜੱਦੋ-ਜਹਿਦ ਕਰਨ ਉਪਰੰਤ ਅੱਗ ਤੇ ਕਾਬੂ ਪਾਇਆ ਅਤੇ ਬੱਸ ਵਿੱਚ ਸਵਾਰ ਜਖ਼ਮੀ ਹੋਈਆ ਸਵਾਰੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਦਾਖਲ ਕਰਵਾਇਆ ਗਿਆ । ਜਿੰਨਾ ਵਿੱਚੋ ਤਿੰਨ ਸਵਾਰੀਆਂ ਦੀ ਹਾਲਤ ਨਾਜੁਕ ਹੋਣ ਤੇ ਹਸਪਤਾਲ ਦੇ ਡਾਕਟਰਾਂ ਵੱਲੋ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ , ਜਦੋਕਿ ਜਖਮੀ ਹੋਈਆ ਕਰੀਬ 19 ਸਵਾਰੀਆਂ ਇਲਾਜ ਅਧੀਨ ਹਨ । ਪੁਲਿਸ ਤੇ ਪ੍ਰਸ਼ਾਸਨ ਵੱਲੋ ਘਟਨਾ ਦੀ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ ਹੈ । ਮ੍ਰਿਤਕਾਂ ਦੀ ਅਜੇ ਤੱਕ ਕੋਈ ਸ਼ਨਾਖਤ ਨਹੀ ਹੋ ਸਕੀ । ਜਦੋਕਿ ਬੱਸ ਦੇ ਡਰਾਇਵਰ ਅਤੇ ਕੰਡਕਟਰ ਮੋਕੇ ਤੋ ਫਰਾਰ ਹੋ ਗਏ ।