ਉੱਤਰ ਪ੍ਰਦੇਸ਼ : ਭੇਦਭਾਵ ਨੂੰ ਲੈ ਕੇ ਰਾਜ ਸਭਾ ‘ਚ ਸਪਾ ਵੱਲੋਂ ਹੰਗਾਮਾ

ਨਵੀਂ ਦਿੱਲੀ। ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨ ੇਉੱਤਰ ਪ੍ਰਦੇਸ਼ ਦੇ ਨਾਲ ਭੇਦਭਾਵ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਅੱਜ ਰਾਜ ਸਭਾ ‘ਚ ਭਾਰੀ ਹੰਗਾਮਾ ਕੀਤਾ ਜਿਸ ਕਾਰਨ ਪ੍ਰਸ਼ਨ ਕਾਲ ਨਹੀਂ ਚੱਲ ਸਕਿਆ ਤੇ ਸਦਨ ਦੀ ਕਾਰਵਾਈ ਦੋ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਭਾਪਤੀ ਹਾਮਿਦ ਅੰਸਾਰੀ ਨ ੇਸਦਨ ‘ਚ ਜਿਉਂ ਹੀ 12:00 ਵਜੇ ਪ੍ਰਸ਼ਨ ਕਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਕਿਉਂ ਹੀ ਸਪਾ ਦੇ ਮੈਂਬਰ ਸਦਨ ਦਰਮਿਆਨ ਆ ਗਏ ਅਤੇ ਉੱਤਰ ਪ੍ਰਦੇਸ਼ ਦੇ ਨਾਲ ਭੇਦਭਾਵ ਬੰਦ ਕਰੋ ਅਤੇ ਉੱਤਰ ਪ੍ਰਦੇਸ਼ ਦਾ ਬਜਟ ਜਾਰੀ ਕਰੋ ਦੇ ਨਾਅਰੇ ਲਾਉਣ ਲੱਗੇ।
ਸ੍ਰੀ ਅੰਸਾਰੀ ਨੇ ਮੈਂਬਰਾਂ ਨੂੰ ਸ਼ਾਂਤ ਹੋਣ ਅਤੇ ਪ੍ਰਸ਼ਨ ਕਾਲ ਚੱਲਣ ਦੇਣ ਦੀ ਅਪੀਲ ਕੀਤੀ ਪਰ ਜਦੋਂ ਮੇਂਬਰ ਸ਼ਾਂਤ ਨਾ ਹੋ ਏ ਤਾਂ ਉਨ੍ਹਾਂ ਨ ੇਸਦਨ ਦੀ ਕਾਰਵਾਈ 12:30 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।