ਏਜੰਸੀ ਸ਼੍ਰੀਨਗਰ,
ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਬੁੱਧਵਾਰ ਤੜਕੇ ਸੁਰੱਖਿਆ ਫੋਰਸਾਂ ਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਅਧਿਕਾਰਕ ਸੂਤਰਾਂ ਅਨੁਸਾਰ ਬਾਰਾਮੂਲਾ ਦੇ ਸੋਪੋਰ ‘ਚ ਪਜਾਲਪੋਰਾ ਰਾਫ਼ੀਆਬਾਦ ਕੋਲ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆਂ ਫੋਰਸਾਂ ਨੇ ਮੰਗਲਵਾਰ ਦੇਰ ਰਾਤ ਖੇਤਰ ‘ਚ ਤਲਾਸ਼ੀ ਮੁਹਿੰਮ ਚਲਾਈ ਅਤੇ ਇਲਾਕੇ ਨੂੰ ਚਹੁੰ ਪਾਸਿਓਂ ਘੇਰ ਲਿਆ ਜਿਵੇਂ ਹੀ ਸੁਰੱਖਿਆ ਫੋਰਸਾਂ ਨੇ ਖੇਤਰ ‘ਚ ਅੱਗੇ ਵਧਣ ਲੱਗੀ ਤਾਂ ਉੱਥੇ ਲੁਕੇ ਅੱਤਵਾਦੀਆਂ ਨੇ ਗੋਲਾਬਾਰੀ ਸ਼ੁਰੁ ਕਰ ਦਿੱਤੀ ਸੂਤਰਾਂ ਅਨੁਸਾਰ ਸੁਰੱਖਿਆ ਫੋਰਸਾਂ ਨੇ ਵੀ ਜੁਆਬੀ ਕਾਰਵਾਈ ਕੀਤੀ, ਜਿਸ ‘ਚ ਦੋ ਅੱਤਵਾਦੀ ਮਾਰੇ ਗਏ ਇਨ੍ਹਾਂ ਕੋਲੋਂ ਕੁਝ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ