ਏਜੰਸੀ ਨਵੀਂ ਦਿੱਲੀ,
ਭਾਰਤ ਸਰਕਾਰ ਨੇ ਤਿੰਨ ਯੂਰਪੀ ਦੇਸ਼ਾਂ ਇਟਲੀ, ਡੈਨਮਾਰਕ ਤੇ ਬੈਲਜ਼ੀਅਮ ਲਈ ਰਾਜਦੂਤ ਨਿਯੁਕਤ ਕੀਤੇ ਹਨ ਗਾਇਤਰੀ ਇੱਸਰ ਕੁਮਾਰ ਨੂੰ ਬੈਲਜੀਅਮ ‘ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ ਜੋ ਭਾਰਤੀ ਵਿਦੇਸ਼ ਸੇਵਾ ਦੀ 1986 ਬੈਂਚ ਦੀ ਅਧਿਕਾਰੀ ਹੈ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਉਨ੍ਹਾਂ ਨੂੰ ਯੂਰਪੀ ਸੰਘ ਦਾ ਵੀ ਭਾਰਤੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ ਵਿਦੇਸ਼ ਸੇਵਾ ਦੀ 1989 ਬੈਂਚ ਦੀ ਅਧਿਕਾਰੀ ਰੀਨਤ ਸੰਧੂ ਇਟਲੀ ‘ਚ ਭਾਰਤੀ ਡਿਪਲੋਮੈਟ ਮਿਸ਼ਨ ਦੀ ਅਗਵਾਈ ਕਰੇਗੀ ਵਰਤਮਾਨ ‘ਚ ਵਿਦੇਸ਼ ਮੰਤਰਾਲੇ ‘ਚ ਜੁਆਇੰਟ ਸਕੱਤਰ ਤੇ 1991 ਬੈਂਚ ਦੇ ਆਈਐਫਐਸ ਅਧਿਕਾਰੀ ਵਿਨਪਾਕ ਗੁਪਤੇ ਨੂੰ ਡੈਨਮਾਰਕ ‘ਚ ਭਾਰਤੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ ਨਵ ਨਿਯੁਕਤ ਰਾਜਦੂਤ ਛੇਤੀ ਹੀ ਆਪਣੀ ਜ਼ਿੰਮੇਵਾਰੀਆਂ ਸੰਭਾਲਣਗੇ