ਆਪ ਬਣੇਗੀ ‘ਪੈੱਗ-ਪਿਆਲਾ-ਪਾਰਟੀ’: ਉਪਕਾਰ ਸੰਧੂ

ਰਾਜਨ ਮਾਨ  ਅੰਮ੍ਰਿਤਸਰ ,
ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ‘ਆਪ’ ਦਾ ਪੰਜਾਬ ਦਾ ਪ੍ਰਧਾਨ ਬਣਾਉਣ ‘ਤੇ ਪਾਰਟੀ ‘ਚ ਬਗਾਵਤ ਸ਼ੁਰੂ ਹੋ ਗਈ ਹੈ ਅੱਜ ਇੱਥੇ ਉਪਕਾਰ ਸਿੰਘ ਸੰਧੂ ਨੇ ਇਸ ਦੀ ਖੁੱਲ੍ਹ ਕੇ ਵਿਰੋਧਤਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੇ ਪ੍ਰਧਾਨ ਬਣਨ ਨਾਲ ਪਾਰਟੀ ਦਾ ਭੋਗ ਪੈ ਜਾਵੇਗਾ ਉਨ੍ਹਾਂ ਕਿਹਾ ਕਿ ਉਸ ਦੀ ਥਾਂ ਸੁਖਪਾਲ ਸਿੰਘ ਖਹਿਰਾ ਨੂੰ ਪ੍ਰਧਾਨ ਬਣਾਇਆ ਜਾਂਦਾ ਤਾਂ ਪਾਰਟੀ ਦੀ ਡਿੱਗ ਚੁਕੀ ਸਾਖ ਬਚ ਜਾਣੀ ਸੀ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ‘ਆਪ’ ਦੇ ਉਮੀਦਵਾਰ ਲੋਕ ਸਭਾ ਅੰਮ੍ਰਿਤਸਰ ਤੋਂ ਜ਼ਿਮਨੀ ਚੋਣ ਲੜੀ ਸੀ ਤੇ ਉਹ ਸੁਖਪਾਲ ਸਿੰਘ ਖਹਿਰਾ ਦੇ ਕਰੀਬੀ ਸਾਥੀਆਂ ‘ਚੋਂ ਗਿਣੇ ਜਾਂਦੇ ਹਨ ਉਪਕਾਰ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਦੇ ਪ੍ਰਧਾਨ ਬਣਨ ਨਾਲ ਆਮ ਆਦਮੀ ਪਾਰਟੀ, ‘ਪੈੱਗ-ਪਿਆਲਾ-ਪਾਰਟੀ’ ਬਣ ਜਾਵੇਗੀ ਉਪਕਾਰ ਸਿੰਘ ਸੰਧੂ ਮੁਤਾਬਕ ਭਗਵੰਤ ਮਾਨ ਦੇ ਸੁਰੱਖਿਆ ਕਰਮਚਾਰੀਆਂ ਨੇ ਵੀ ਚੋਣਾਂ ਦੌਰਾਨ ਮੰਨਿਆ ਸੀ ਕਿ ਉਹ 8 ਵਜੇ ਹੀ ਦਾਰੂ ‘ਤੇ ਨਿਰਭਰ ਹੋ ਜਾਂਦਾ ਹੈ ਤੇ ਅਜਿਹਾ ਵਿਅਕਤੀ ਪਾਰਟੀ ਕਿਸ ਤਰ੍ਹਾਂ ਚਲਾ ਸਕਦਾ ਹੈ