ਆਪ੍ਰੇਸ਼ਨ ਪ੍ਰਹਾਰ: 56 ਘੰਟਿਆਂ ਵਿੱਚ 24 ਅੱਤਵਾਦੀ ਢੇਰ

Operation Strike,Terrorists Pile, Bastar

3 ਜਵਾਨ ਸ਼ਹੀਦ

ਸੁਕਮਾ: ਛੱਤੀਗੜ੍ਹ ਦੇ ਬਸਤਰ ਵਿੱਚ 56 ਘੰਟੇ ਚੱਲੇ ਆਪ੍ਰੇਸ਼ਨ ਪ੍ਰਹਾਰ ਵਿੱਚ 24 ਤੋਂ ਜ਼ਿਆਦਾ ਨਕਸਲੀਆਂ ਨੂੰ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ। ਇਸ ਆਪ੍ਰੇਸ਼ਨ ਵਿੱਚ 3 ਜਵਾਨ ਸ਼ਹੀਦ ਹੋਏ ਅਤੇ 7 ਜਵਾਨ ਜ਼ਖ਼ਮੀ ਹੋਏ। ਡੀਜੀ (ਨਕਸਲ) ਡੀਐੱਮ ਅਵਸਥੀ ਨੇ ਰਾਏਪੁਰ ਅਤੇ ਆਈਜੀ ਵਿਵੇਕਾਨੰਦ ਸਿਹਨਾ ਨੇ ਬਸਤਰ ਵਿੱਚ ਕਾਰਵਾਈਆਂ ਦੀ ਜਾਣਕਾਰੀ ਦਿੱਤੀ।

ਪੁਲਿਸ ਮੁਤਾਬਕ, ਮਾਰੇ ਗਏ ਨਕਸਲੀਆਂ ਵਿੱ ਕਈ ਵੱਡੇ ਕਮਾਂਡਰ ਵੀ ਸ਼ਾਮਲ ਹੋ ਸਕਦੇ ਹਨ। ਇਸ ਆਪ੍ਰੇਸ਼ਨ ਨੇ ਨਕਸਲੀਆਂ ਨੂੰ ਵਿਆਪਕ ਪੈਮਾਨੇ ‘ਤੇ ਨੁਕਸਾਨ ਪਹੁੰਚਾਇਆ। ਐਤਵਾਰ ਨੂੰ ਬੀਜਾਪੁਰ ਦੇ ਤਰਸੇਮ ਵਿੱਚ ਹੋਏ ਦੋ ਆਈਈਡੀ ਧਮਾਕਿਆਂ ਵਿੱਚ 3 ਜਵਾਨ ਜ਼ਖ਼ਮੀ ਹੋਏ, ਤਾਂ ਇੱਕ ਜਵਾਨ ਦੇ ਪੈਰ ਵਿੱਚ ਗੋਲੀ ਲੱਗੀ, ਜਿਸ ਨੂੰ ਰੈਸਕਿਊ ਕੀਤਾ ਗਿਆ ਹੈ।