ਆਈਸੀਸੀ ਇੱਕ ਰੋਜ਼ਾ ਰੈਂਕਿੰਗ : ਟਾੱਪ ‘ਤੇ ਪਹੁੰਚੇ ਵਿਰਾਟ

Virat Kohli

ਏਜੰਸੀ
ਨਵੀਂ ਦਿੱਲੀ,  ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਇੱਕ ਰੋਜ਼ਾ ਰੈਂਕਿੰਗ ‘ਚ ਟਾਂੱਪ ‘ਤੇ ਪਹੁੰਚ ਗਏ ਹਨ ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁੱਡ ਆਪਣੇ ਕੈਰੀਅਰ ‘ਚ ਪਹਿਲੀ ਵਾਰ ਨੰਬਰ ਇੱਕ ਦੇ ਪਾਇਦਾਨ ‘ਤੇ ਪਹੁੰਚੇ ਹਨ ਆਈਸੀਸੀ ਨੇ ਮੰਗਲਵਾਰ ਨੂੰ ਚੈਂਪੀਅਨ ਟਰਾਫ਼ੀ 2017 ਦੇ ਲੀਗ ਮੈਚ ਖਤਮ ਹੋਣ ਤੋਂ
ਬਾਅਦ ਰੈਂਕਿੰਗ ਜਾਰੀ ਕੀਤੀ ਹੈ ਚੈਂਪੀਅਨ ਟਰਾਫ਼ੀ ਦੀ ਸ਼ੁਰੂਆਤ ‘ਚ ਕੋਹਲੀ ਆਪ ‘ਤੇ ਕਾਬਿਜ਼ ਦੱਖਣੀ ਅਫ਼ਰੀਕਾ ਦੇ ਕਪਤਾਨ ਏਬੀ ਡਿਵੀਲੀਅਰਜ਼ ਤੋਂ 22 ਤੇ ਅਸਟਰੇਲੀਆਈ ਕਪਤਾਨ ਡੇਵਿਡ ਵਾਰਨਰ ਤੋਂ 19 ਅੰਕ ਪਿੱਛੇ ਸਨ ਹਾਲਾਂਕਿ ਪਾਕਿਸਤਾਨ ਦੇ ਖਿਲਾਫ਼ 81 ਨਾੱਟ ਆਊਟ ਤੇ ਸਾਊਥ ਅਫਰੀਕਾ ਦੇ ਖਿਲਾਫ਼ 76 ਦੌੜਾਂ ਦੀ ਨਾਬਾਦ ਪਾਰੀ ਖੇਡਣ ਤੋਂ ਬਾਅਦ ਉਹ ਉਨ੍ਹਾਂ ਦੋਵਾਂ ਤੋਂ ਅੱਗੇ ਨਿਕਲ ਗਏ ਹਨ