ਆਈਸੀਜੇ ‘ਚ ਭਾਰਤ ਨੇ ਗੁਆਂਢੀ ਦੇਸ਼ ਦੀ ਨੀਅਤ ‘ਤੇ ਕੀਤਾ ਸ਼ੱਕ

ਏਜੰਸੀ
ਦੀ ਹੇਗ, ੀ
ਭਾਰਤ ਦੇ ਵਕੀਲ ਹਰੀਸ਼ ਸਾਲਵੇ ਨੇ ਕੌਮਾਂਤਰੀ ਨਿਆਂ ਅਦਾਲਤ ‘ਚ ਅੱਜ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਲੱਗ ਰਿਹਾ ਹੈ ਕਿ ਸੁਣਵਾਈ ਪੂਰੀ ਹੋਣ ਤੋਂ ਪਹਿਲਾਂ ਉਸਦੇ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ ਸਾਲਵੇ ਨੇ ਕਿਹਾ ਕਿ ਪਾਕਿਸਤਾਨ ‘ਚ ਜਾਧਵ ਨੂੰ ਤਿੰਨ ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਜਾਸੂਸੀ ਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਤਹਿਤ ਉਨ੍ਹਾਂ ਸਜ਼ਾ-ਏ-ਮੌਤ ਸੁਣਾਈ ਗਈ ਹੈ ਉਨ੍ਹਾਂ ਤੋਂ ਜਦੋਂ ਇਕਬਾਲੀਆ ਬਿਆਨ ਦਿਵਾਇਆ ਗਿਆ, ਉਦੋਂ ਉਹ ਪਾਕਿਸਤਾਨ ਦੀ ਫੌਜੀ ਹਿਰਾਸਤ ‘ਚ ਸਨ ਜਿਵੇਂ ਹੀ ਆਈਸੀਜੇ ਨੇ ਜਾਧਵ ਮਾਮਲੇ ਦੀ ਸੁਣਵਾਈ  ਸ਼ੁਰੂ ਕੀਤੀ, ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਪੂਰੀ ਦੁਨੀਆ ‘ਚ ‘ਬੁਨਿਆਦੀ’ ਮੰਨੇ ਜਾਣ ਵਾਲੇ ਮਨੁੱਖ ਅਧਿਕਾਰਾਂ ਦੀਆਂ ਧੱਜੀਆਂ ਉੱਡਾ ਦਿੱਤੀਆਂ ਹਨ ਭਾਰਤ ਨੇ ਆਈਸੀਜੇ ਨੂੰ ਕਿਹਾ ਕਿ ਅਸੀਂ ਜਾਧਵ ਲਈ ਉੱਚਿਤ   ਕਾਨੂੰਨੀ ਅਗਵਾਈ ਚਾਹੁੰਦੇ ਹਨ ਭਾਰਤ ਨੇ ਅੱਠ ਮਈ ਨੂੰ ਪਾਕਿਸਤਾਨ ‘ਤੇ ਕੂਟਨੀਤਿਕ ਰਿਸ਼ਤਿਆਂ ‘ਤੇ ਵੀਏਨਾ ਕਨਵੇਂਸ਼ਨ ਦੀ ਉਲੰਘਣਾ ਕਰਨ ਦਾ ਦੋਸ਼ ਲਾਉਂਦੇ ਹੋਏ ਸਜ਼ਾ-ਏ-ਮੌਤ ਤੁਰੰਤ ਬਰਖਾਸਤ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਪਾਕਿਸਤਾਨ ਨੇ ਜਾਧਵ ਦੀ ਕੂਟਨੀਤਿਕ ਪਹੁੰਚ ਦੇ ਉਸਦੇ 16 ਆਗ੍ਰਹ ਠੁਕਰਾ ਦਿੱਤੇ ਸਾਲਵੇ ਨੇ ਅਦਾਲਤ ਨੂੰ ਕਿਹਾ ਕਿ ਮੌਜ਼ੂਦਾ ਹਾਲਾਤ ਬਹੁਤ ਗੰਭੀਰ ਹਨ ਤੇ ਇਹੀ ਕਾਰਨ ਹੈ ਕਿ ਭਾਰਤ ਆਈਸੀਜੇ ਦੀ ਹਿੱਸੇਦਾਰੀ ਚਾਹੁੰਦਾ ਹੈ ਉਨ੍ਹਾਂ ਪਾਕਿਸਤਾਨ ‘ਚ ਜਾਧਵ ਦੇ ਖਿਲਾਫ਼ ਸੁਣਵਾਈ ਪ੍ਰਕਿਰਿਆ ਨੂੰ ‘ਹਿਸਯਾਂਸਪਦ’ ਦੱਸਿਆ ਤੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਬੇਟੇ ਨੂੰ ਮਿਲਣ ਦੇ ਜਾਧਵ ਦੀ ਮਾਂ ਨੂੰ ਅਪੀਲ ਦਾ ਜਵਾਬ ਨਹੀਂ ਦਿੱਤਾ
8 ਮਈ ਨੂੰ ਸੀਜੇਆਈ ‘ਚ ਪਹੁੰਚਿਆ ਸੀ ਭਾਰਤ
ਪਾਕਿਸਤਾਨ ਦੀ ਇੱਕ ਫੌਜ ਅਦਾਲਤ ਨੇ ਜਾਸੂਸੀ ਤੇ ਵਿਧਵੰਸਕ ਗਤੀਵਿਧੀਆਂ ਸਬੰਧੀ ‘ਚ 46 ਸਾਲਾ ਭਾਰਤੀ ਨਾਗਰਿਕ ਜਾਧਵ ਨੂੰ ਸਜ਼ਾ-ਏ-ਮੌਤ ਸੁਣਾਈ ਸੀ ਭਾਰਤ ਨੇ 8 ਮਈ ਨੂੰ ਉਸਦੇ ਖਿਲਾਫ਼ ਸੀਜੇਆਈ ‘ਚ ਅਪੀਲ ਦਾਖਲ ਕੀਤੀ ਸੀ ਅਪੀਲ ਦੇ ਅਗਲੇ ਦਿਨ ਆਈਸੀਜੇ ਨੇ ਸਜ਼ਾ ‘ਤੇ ਸਥਗਨਾਦੇਸ਼ ਲਾ ਦਿੱਤੇ